ਅੱਜ ਜੈਪੁਰ-ਭੋਪਾਲ ਦੌਰੇ ‘ਤੇ PM ਨਰਿੰਦਰ ਮੋਦੀ, ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਦੇਣਗੇ ਮੰਤਰ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜੈਪੁਰ ‘ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਰੈਲੀ ਦੇ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀਆਂ ਸੂਬੇ ਭਰ ‘ਚ ਕੱਢੀਆਂ ਗਈਆਂ ਯਾਤਰਾਵਾਂ ਖ਼ਤਮ ਹੋ ਜਾਣਗੀਆਂ।
ਜੈਪੁਰ ਤੋਂ ਇਲਾਵਾ ਪ੍ਰਧਾਨ ਮੰਤਰੀ ਮੌਦੀ ਭੋਪਾਲ ਦੇ ਦੌਰੇ ‘ਤੇ ਵੀ ਜਾਣਗੇ। ਇੱਥੇ ਉਹ ਭਾਜਪਾ ਦੇ ਕਾਰਕੁੰਨ ਮਹਾਂਕੁੰਭ ‘ਚ ਸ਼ਾਮਲ ਹੋਣਗੇ। ਜੰਬੂਰੀ ਮੈਦਾਨ ਤੱਕ ਪ੍ਰਧਾਨ ਮੰਤਰੀ ਮੋਦੀ ਖੁੱਲ੍ਹੀ ਜੀਪ ‘ਚ ਸਵਾਰ ਹੋ ਕੇ ਪੁੱਜਣਗੇ। ਭਾਜਪਾ ਦਾ ਦਾਅਵਾ ਹੈ ਕਿ ਪ੍ਰੋਗਰਾਮ ‘ਚ 10 ਲੱਖ ਲੋਕ ਸ਼ਾਮਲ ਹੋਣਗੇ।
ਉੱਥੇ ਹੀ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਹੋਣ ‘ਚ ਸਿਰਫ ਢਾਈ ਮਹੀਨੇ ਹੀ ਬਾਕੀ ਬਚੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਤੀਜੀ ਵਾਰ ਛੱਤੀਸਗੜ੍ਹ ਦੌਰੇ ‘ਤੇ ਆ ਰਹੇ ਹਨ। ਉਹ 25 ਸਤੰਬਰ ਨੂੰ ਬਿਲਾਸਪੁਰ ‘ਚ ਇਕ ਵੱਡੀ ਚੋਣ ਸਭਾ ਨੂੰ ਸੰਬੋਧਨ ਕਰਨਗੇ।