ਫਿਰੋਜ਼ਪੁਰ/ਜਲੰਧਰ –ਰੇਲਵੇ ਵਿਭਾਗ ਵੱਲੋਂ ਜਲੰਧਰ ਕੈਂਟ ਅਤੇ ਕੰਦਰੋਰੀ ਸਟੇਸ਼ਨਾਂ ਵਿਚਾਲੇ ਕੀਤੇ ਜਾਣ ਵਾਲੇ ਜ਼ਰੂਰੀ ਰਿਪੇਅਰ ਵਰਕ ਕਾਰਨ ਇਸ ਟਰੈਕ ’ਤੇ 30 ਸਤੰਬਰ ਤੋਂ 6 ਅਕਤੂਬਰ ਤੱਕ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਦੌਰਾਨ 12 ਰੇਲਗੱਡੀਆਂ ਨੂੰ ਰੱਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ 3 ਰੇਲਗੱਡੀਆਂ ਨੂੰ ਸ਼ਾਰਟ ਟਰਮੀਨੇਟ ਕੀਤਾ ਜਾਵੇਗਾ, 5 ਗੱਡੀਆਂ ਦੇ ਰੂਟ ਬਦਲੇ ਜਾਣਗੇ ਅਤੇ 14 ਰੇਲਗੱਡੀਆਂ ਨੂੰ ਉਨ੍ਹਾਂ ਦੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚਲਾਇਆ ਜਾਵੇਗਾ। ਇਸ ਲਈ ਰੇਲ ਮੁਸਾਫ਼ਰ ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਰੇਲਗੱਡੀਆਂ ਦਾ ਸ਼ੈਡਿਊਲ ਜ਼ਰੂਰ ਜਾਂਚ ਲੈਣ।
ਇਹ ਟਰੇਨਾਂ ਰਹਿਣਗੀਆਂ ਰੱਦ
ਜਲੰਧਰ ਸਿਟੀ ਤੋਂ ਹੁਸ਼ਿਆਰਪੁਰ-04598
ਹੁਸ਼ਿਆਰਪੁਰ ਤੋਂ ਜਲੰਧਰ ਸਿਟੀ-04597
ਨੰਗਲ ਡੈਮ ਤੋਂ ਅੰਮ੍ਰਿਤਸਰ-14506
ਲੁਧਿਆਣਾ ਤੋਂ ਛੇਹਰਟਾ-04592
ਪੁਰਾਣੀ ਦਿੱਲੀ ਤੋਂ ਪਠਾਨਕੋਟ-22429
ਪਠਾਨਕੋਟ ਤੋਂ ਪੁਰਾਣੀ ਦਿੱਲੀ-22429
3 ਅਕਤੂਬਰ ਨੂੰ ਪਠਾਨਕੋਟ ਤੋਂ ਜਲੰਧਰ ਸਿਟੀ-04642
3 ਅਕਤੂਬਰ ਨੂੰ ਜਲੰਧਰ ਸਿਟੀ ਤੋਂ ਪਠਾਨਕੋਟ-06949
4 ਅਕਤੂਬਰ ਨੂੰ ਨਿਊ ਜਲਪਾਈਗੁੜੀ ਤੋਂ ਅੰਮ੍ਰਿਤਸਰ- 04654
6 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ-04653