ਚੀਨ ਦੇ ਇਸ ਕਦਮ ਨਾਲ ਅਰੁਣਾਚਲ ਦੀ ਸਥਿਤੀ ਨਹੀਂ ਬਦਲੇਗੀ : ਕਿਰੇਨ ਰਿਜਿਜੂ

ਨਵੀਂ ਦਿੱਲੀ – ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮੈਂ ਚੀਨ ਦੇ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ। ਅਰੁਣਾਚਲ ਪ੍ਰਦੇਸ਼ ਵਿਵਾਦਪੂਰਨ ਖੇਤਰ ਨਹੀਂ ਹੈ ਸਗੋਂ ਭਾਰਤ ਦਾ ਅਣਿਖੜਵਾਂ ਅੱਗ ਹੈ। ਚੀਨ ਦੇ ਇਸ ਕਦਮ ਨਾਲ ਸੂਬੇ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਏਗਾ। ਚੀਨ ਦੇ ਇਸ ਕਦਮ ’ਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੂੰ ਰੋਕ ਲਗਾਉਣੀ ਚਾਹੀਦੀ ਹੈ।
ਖਿਡਾਰੀਆਂ ਨੇ ਵੀਜ਼ਾ ਲੈਣ ਤੋਂ ਕੀਤਾ ਇਨਕਾਰ
ਓਲੰਪਿਕ ਕੌਂਸਲ ਆਫ ਏਸ਼ੀਆ (ਓ. ਸੀ. ਏ.) ਦੇ ਅੰਤਰਿਮ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ ਕਿ ਅਸੀਂ ਵਰਕਿੰਗ ਕਮੇਟੀ ਨਾਲ ਮੀਟਿੰਗ ਕੀਤੀ ਸੀ ਅਤੇ ਸਰਕਾਰ ਕੋਲ ਵੀ ਇਹ ਮੁੱਦਾ ਉਠਾ ਰਹੇ ਹਾਂ।
ਜਦੋਂਕਿ ਓ. ਸੀ. ਏ ਚੀਨ ਦੇ ਉਪ ਪ੍ਰਧਾਨ ਵੇਈ ਜਿਜਹੋਂਗ ਨੇ ਦਾਅਵਾ ਕੀਤਾ ਕਿ ਚੀਨ ਨੇ ਪਹਿਲਾਂ ਹੀ ਭਾਰਤੀ ਖਿਡਾਰੀਆਂ ਲਈ ਵੀਜ਼ਾ ਜਾਰੀ ਕਰ ਦਿੱਤਾ ਸੀ, ਜਿਸ ਨੂੰ ਖਿਡਾਰੀਆਂ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।