ਮੁੰਬਈ ’ਚ ਚੱਲਦੀ ਟੈਕਸੀ ’ਚ ਦਿਵਿਆਂਗ ਕੁੜੀ ਨਾਲ ਜਬਰ-ਜ਼ਿਨਾਹ, ਮੁਲਜ਼ਮ ਗ੍ਰਿਫਤਾਰ

ਮੁੰਬਈ- ਸਥਾਨਕ ਪੁਲਸ ਨੇ ਇਕ ਦਿਵਿਆਂਗ ਕੁੜੀ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਮਾਮਲੇ ’ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਲਾਬਾਰ ਹਿਲ ਪੁਲਸ ਸਟੇਸ਼ਨ ਅਨੁਸਾਰ ਘਟਨਾ 18 ਸਤੰਬਰ ਨੂੰ ਉਸ ਸਮੇਂ ਵਾਪਰੀ ਜਦ ਕੁੜੀ (14) ਆਪਣੇ ਪਰਿਵਾਰ ਨਾਲ ਝਗੜੇ ਤੋਂ ਬਾਅਦ ਮਾਲਵਣੀ ’ਚ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੀ ਸੀ।
ਪੀੜਤਾ ਨੇ ਦੱਖਣੀ ਮੁੰਬਈ ਤੋਂ ਮਲਾਡ ਲਈ ਟੈਕਸੀ ਲਈ। ਯਾਤਰਾ ਦੌਰਾਨ ਟੈਕਸੀ ਚਾਲਕ ਪ੍ਰਕਾਸ਼ ਪਾਂਡੇ (29) ਦੀ ਕੁੜੀ ਨਾਲ ਦੋਸਤੀ ਹੋ ਗਈ ਅਤੇ ਉਸ ਨੇ ਰਸਤੇ ’ਚ ਆਪਣੇ ਦੋਸਤ ਸਲਮਾਨ ਸ਼ੇਖ (27) ਨੂੰ ਬਿਠਾ ਲਿਆ। ਸਲਮਾਨ ਨੇ ਕਿਸ਼ੋਰੀ ਨਾਲ ਚੱਲਦੀ ਟੈਕਸੀ ’ਚ ਜਬਰ-ਜ਼ਿਨਾਹ ਕੀਤਾ। ਬਾਅਦ ’ਚ ਕੁੜੀ ਕਿਸੇ ਤਰ੍ਹਾਂ ਆਪਣੀ ਮਾਸੀ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਪੂਰੀ ਘਟਨਾ ਦੱਸੀ। ਪਰਿਵਾਰ ਦੇ ਮੈਂਬਰਾਂ ਨੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।