ਕਾਂਗਰਸ ਨੇਤਾ ਅਧੀਰ ਰੰਜਨ ਨੂੰ ਰਾਜਨਾਥ ਦਾ ਕਰਾਰਾ ਜਵਾਬ, ਕਿਹਾ- ਚੀਨ ‘ਤੇ ਚਰਚਾ ਕਰਨ ਲਈ ਤਿਆਰ ਹਾਂ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਲੋਕ ਸਭਾ ‘ਚ ਕਿਹਾ ਕਿ ਉਹ ਸਦਨ ‘ਚ ਚੀਨ ਦੇ ਵਿਸ਼ੇ ‘ਤੇ ‘ਛਾਤੀ ਚੌੜੀ ਕਰ ਕੇ’ ਚਰਚਾ ਲਈ ਤਿਆਰ ਹਨ। ਉਨ੍ਹਾਂ ਨੇ ਸਦਨ ‘ਚ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਹ ਚੁਣੌਤੀ ਦਿੱਤੀ ਕਿ ਕੀ ਉਨ੍ਹਾਂ ‘ਚ ਚੀਨ ਬਾਰੇ ਚਰਚਾ ਕਰਨ ਦੀ ਹਿੰਮਤ ਹੈ।
ਸਿੰਘ ਚੰਦਰਯਾਨ-3 ਦੀ ਸਫ਼ਲਤਾ ਦੇ ਵਿਸ਼ੇ ‘ਤੇ ਚਰਚਾ ‘ਚ ਦਖ਼ਲਅੰਦਾਜ਼ੀ ਕਰਦੇ ਹੋਏ ਆਪਣੀ ਗੱਲ ਰੱਖ ਰਹੇ ਸਨ ਅਤੇ ਉਸੇ ਦੌਰਾਨ ਰੰਜਨ ਚੌਧਰੀ ਨੇ ਉਨ੍ਹਾਂ ਨੂੰ ਇਹ ਚੁਣੌਤੀ ਦਿੱਤੀ। ਇਸ ‘ਤੇ ਰਾਜਨਾਥ ਸਿੰਘ ਨੇ ਕਿਹਾ,”ਪੂਰੀ ਹਿੰਮਤ ਹੈ, ਅਧੀਰ ਰੰਜਨ ਜੀ, ਇਤਿਹਾਸ ‘ਚ ਨਾ ਲੈ ਜਾਓ।” ਇਸ ਤੋਂ ਬਾਅਦ ਰੱਖਿਆ ਮੰਤਰੀ ਨੇ ਕਿਹਾ,”ਚਰਚਾ ਕਰਨ ਨੂੰ ਤਿਆਰ ਹਾਂ, ਛਾਤੀ ਚੌੜੀ ਕਰ ਕੇ ਚਰਚਾ ਨੂੰ ਤਿਆਰ ਹਾਂ।” ਇਸ ਦੌਰਾਨ ਸੱਤਾਪੱਖ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ।