”ਇਹ ਸੰਸਾਰ ਹਰ ਕਿਸੇ ਦਾ ਹੈ, ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ ਮੁਫ਼ਤ ਹੁੰਦੀਆਂ ਹਨ।”ਇਹ ਸੀ ਜੈਜ਼ ਸੰਗੀਤਕਾਰ ਲੇ ਪੌਲ ਦਾ ਇੱਕ ਪੁਰਾਣਾ ਹਿੱਟ ਗੀਤ। ਉਸ ਸਮੇਂ ਇਹ ਇੱਕ ਵੱਖਰੀ ਹੀ ਦੁਨੀਆਂ ਹੁੰਦੀ ਸੀ। ਇੱਕ ਮਾਸੂਮ ਸਮਾਂ। ਅੱਜਕੱਲ੍ਹ, ਹਾਲਾਂਕਿ, ਸੰਸਾਰ ਹਾਲੇ ਵੀ ਸਿਧਾਂਤਕ ਤੌਰ ‘ਤੇ ਹਰ ਕਿਸੇ ਦਾ ਹੈ, ਪਰ ਅਸਲ ‘ਚ ਇਹ ਕੇਵਲ ਕੁਝ ਕੁ ਚੋਣਵੇਂ ਲੋਕਾਂ ਦਾ ਹੀ ਹੈ। ਬੈਂਕਰਾਂ ਦਾ। ਨੌਜਵਾਨਾਂ ਦਾ। ਧਾਰਮਿਕ ਕੱਟੜਪੰਥੀਆਂ ਦਾ। ਤਾਂ ਫ਼ਿਰ ਸਾਡੇ ਬਾਕੀਆਂ ਲਈ ਕੀ ਬੱਚਿਆ? ਤੁਹਾਨੂੰ ਇਸ ਗੱਲ ਦਾ ਬਿਲਕੁਲ ਵੀ ਯਕੀਨ ਨਹੀਂ ਕਿ ਇਹ ਦੁਨੀਆਂ ਹੁਣ ਵੀ ਤੁਹਾਡੀ ਹੈ। ਮੁਫ਼ਤ ਦੀ ਤਾਂ ਗੱਲ ਹੀ ਛੱਡੋ, ਵਧੀਆ ਚੀਜ਼ਾਂ ਤਾਂ ਅੱਜਕੱਲ੍ਹ ਡਿਸਕਾਊਂਟ ‘ਤੇ ਵੀ ਉਪਲਬਧ ਨਹੀਂ ਹੁੰਦੀਆਂ। ਜਾਂ ਘੱਟੋ-ਘੱਟ ਅਜਿਹਾ ਲੱਗਦਾ ਹੈ। ਜਲਦੀ ਹੀ, ਜਿਸ ਨੇ ਤੁਹਾਡੇ ਤੋਂ ਬਹੁਤ ਕੁਝ ਲਿਆ ਹੈ, ਉਸ ਨੂੰ ਤੁਹਾਨੂੰ ਕੁਝ ਵਾਪਿਸ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇ ਨਹੀਂ ਤਾਂ ਤੁਹਾਨੂੰ ਇਸ ਦੀ ਮੰਗ ਕਰਨੀ ਚਾਹੀਦੀ ਹੈ।
ਲੋਕ ਕਈ ਵਾਰ ਬਹੁਤ ਜ਼ਿਆਦਾ ਪਰੇਸ਼ਾਨ ਕਰ ਸਕਦੇ ਹਨ। ਉਹ ਇੰਨੀਆਂ ਬੇਵਕੂਫ਼ਾਨੀਆਂ ਗੱਲਾਂ ਕਹਿੰਦੇ ਅਤੇ ਕਰਦੇ ਨੇ ਕਿ ਰਹੇ ਰੱਬ ਦਾ ਨਾਂ। ਜੇਕਰ ਸਾਡੇ ਸੰਸਾਰ ‘ਚ ਕੁਝ ਹੋਰ ਲੋਕ ਹੁੰਦੇ ਤਾਂ ਸ਼ਾਇਦ ਇਹ ਸਭ ਇੰਨਾ ਬੁਰਾ ਨਾ ਹੁੰਦਾ। ਪਰ ਇਸ ਸਮੇਂ ਧਰਤੀ ‘ਤੇ ਸੱਤ ਅਰਬ ਜਾਂ ਇਸ ਤੋਂ ਥੋੜ੍ਹੇ ਵੱਧ ਲੋਕ ਮੌਜੂਦ ਹਨ, ਅਤੇ ਉਹ ਸਾਰੇ ਇੱਕ ਦੂਜੇ ਨੂੰ ਭਟਕਾਉਣ ਦੀ ਸਮਰੱਥਾ ਨਾਲ ਪੈਦਾ ਹੋਏ ਹਨ। ਤੁਸੀਂ ਦੁਨੀਆਂ ਨੂੰ ਤਾਂ ਬਦਲ ਨਹੀਂ ਸਕਦੇ, ਪਰ ਤੁਸੀਂ ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਜ਼ਰੂਰ ਬਦਲ ਸਕਦੇ ਹੋ। ਇਹ ਉਦਾਸੀ ਦੇ ਵੱਖ-ਵੱਖ ਸਰੋਤਾਂ ਦੇ ਸਨਮੁਖ ਵਧੇਰੇ ਦਾਰਸ਼ਨਿਕ ਬਣਨ ਦਾ ਕੋਈ ਤਰੀਕਾ ਲੱਭਣ ਦਾ ਸਮਾਂ ਹੈ। ਬ੍ਰਹਿਮੰਡ ਤੁਹਾਨੂੰ ਵਧੇਰੇ ਮੁਆਫ਼ ਕਰਨ ਵਾਲਾ ਬਣਨ ਦਾ ਇੱਕ ਮੌਕਾ ਪ੍ਰਦਾਨ ਕਰ ਰਿਹਾ ਹੈ। ਉਸ ਮੌਕੇ ਦਾ ਫ਼ਾਇਦਾ ਉਠਾਓ।
ਚਿਕਨ? ਅੰਡੇ? ਇਨ੍ਹਾਂ ਦੋਹਾਂ ‘ਚੋਂ ਪਹਿਲਾਂ ਕੌਣ ਆਇਆ? ਬੇਸ਼ੱਕ, ਅਜਿਹੇ ਪ੍ਰਾਚੀਨ ਭੇਤ ਨੂੰ ਸੁਲਝਾਉਣ ‘ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਕਿਸੇ ਕਿਸਮ ਦੀ ਬੁੱਧੀਮਾਨੀ ਨਹੀਂ। ਅਜਿਹੀਆਂ ਸਾਰੀਆਂ ਘੁਮਾਵਾਲੀਆਂ ਫ਼ਰੇਬੀ ਦਲੀਲਾਂ, ਗ਼ੁਮਰਾਹਕੁਨ ਆਰੋਪਾਂ, ਝੂਠੀਆਂ ਤਾਰੀਫ਼ਾਂ ਤੋਂ ਸਾਵਧਾਨ ਰਹੋ ਅਤੇ ਬਚੋ। ਵਿਵਾਦਪੂਰਨ ਬਹਿਸ ਤੋਂ ਵੀ ਬਚੋ। ਆਪਣੇ ਸਭ ਤੋਂ ਮਜ਼ਬੂਤ ??ਵਿਚਾਰਾਂ ਤੋਂ ਸਾਵਧਾਨ ਰਹੋ। ਵਰਤਮਾਨ ‘ਚ, ਤੁਹਾਡੀ ਜ਼ਿੰਦਗੀ ਵਿੱਚ, ਘੱਟੋ-ਘੱਟ ਇੱਕ ਵੱਡਾ ਸਵਾਲ ਹੈ ਜਿਸ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਹੈ। ਪਰ, ਇਸ ਨੂੰ ਜਵਾਬ ਦੀ ਲੋੜ ਹੀ ਕਿਓਂ? ਅੱਗੇ ਵਧਣ ਅਤੇ ਸਕਾਰਾਤਮਕ ਬਣਨ ਲਈ ਲੰਘੇ ਕੱਲ੍ਹ ‘ਤੇ ਪਿੱਛਲਝਾਤ ਮਾਰਨ ਦੀ ਬਜਾਏ ਵਰਤਮਾਨ ਦੇ ਪਲ ਨੂੰ ਫ਼ੜਨ ਦੀ ਇੱਛਾ ਦੀ ਵਧੇਰੇ ਲੋੜ ਹੁੰਦੀ ਹੈ।
ਇੱਕ ਵਾਰ, ਜਦੋਂ ਤੁਸੀਂ ਇੰਨੇ ਜ਼ਿਆਦਾ ਭੋਲੇ ਸੀ ਕਿ ਆਪਣੇ ਸੁਪਨਿਆਂ ‘ਚ ਵਿਸ਼ਵਾਸ ਕਰ ਲੈਂਦੇ ਸੀ … ਅਤੇ ਖ਼ੁਦ ਨਾਲ ਕੀਤੇ ਹੋਏ ਵਾਅਦਿਆਂ ‘ਤੇ ਭਰੋਸਾ ਕਰਨ ਦੀ ਹੱਦ ਤਕ ਮੂਰਖ ਵੀ ਸੀ, ਤੁਸੀਂ ਆਪਣਾ ਦਿਲ ਕਿਸੇ ਇੱਕ ਚੀਜ਼ ‘ਤੇ ਟਿਕਾ ਲਿਆ ਸੀ। ਹੁਣ ਤਾਂ ਉਸ ਗੱਲ ਨੂੰ ਕਈ ਚੰਦ ਲੰਘ ਚੁੱਕੇ ਹੋਣਗੇ। ਤੁਹਾਡੇ ਆਲੇ-ਦੁਆਲੇ ਵਾਪਰਣ ਵਾਲੀਆਂ ਘਟਨਾਵਾਂ ਨੇ ਤੁਹਾਨੂੰ ਵਧੇਰੇ ਯਥਾਰਥਵਾਦੀ ਬਣਨ ਲਈ ਮਜਬੂਰ ਕੀਤਾ ਹੈ। ਜਾਂ ਫ਼ਿਰ ਇੰਝ ਕਹਿ ਲਈਏ ਕਿ ਤੁਹਾਨੂੰ ਵਧੇਰੇ ਸਨਕੀ ਬਣਾ ਦਿੱਤਾ ਹੈ? ਤੁਸੀਂ ਹੁਣ ਹਜ਼ਾਰਾਂ ਅਜਿਹੇ ਕਾਰਨ ਦੇਖ ਸਕਦੇ ਹੋ ਕਿ ਕਿਓਂ ਤੁਸੀਂ ਕਦੇ ਵੀ ਉਹ ਕੰਮ ਨਹੀਂ ਕਰ ਸਕੋਗੇ ਜਿਹੜਾ ਤੁਸੀਂ ਇੱਕ ਵਾਰ ਕਰਨਾ ਚਾਹੁੰਦੇ ਸੀ। ਫ਼ਿਰ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਕਿਓਂ ਤੁਹਾਨੂੰ ਉਨ੍ਹਾਂ ਸਾਰਿਆਂ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ। ਬਹੁਤੀ ਦੇਰ ਨਹੀਂ ਹੋਈ। ਅਜੇ ਵੀ ਓਹ ਕਰਨ ਦਾ ਸਮਾਂ ਹੈ ਜੋ ਤੁਸੀਂ ਹਮੇਸ਼ਾ ਕਿਹਾ ਸੀ ਕਿ ਤੁਸੀਂ ਕਰੋਗੇ।
ਚੀਜ਼ਾਂ ਉਸ ਤਰੀਕੇ ਨਾਲ ਨਹੀਂ ਚੱਲ ਰਹੀਆਂ ਜਿਵੇਂ ਤੁਸੀਂ ਸੋਚਿਆ ਸੀ ਕਿ ਉਹ ਹੋਣਗੀਆਂ, ਪਰ ਫ਼ਿਰ ਵੀ ਉਹ ਕੰਮ ਕਰ ਰਹੀਆਂ ਹਨ। ਇਹ ਸੁਝਾਉਂਦਾ ਹੈ ਕਿ ਤੁਸੀਂ ਸਹੀ ਰਸਤੇ ‘ਤੇ ਚੱਲ ਰਹੇ ਹੋ। ਤੁਸੀਂ ਉਹ ਕਰ ਰਹੇ ਹੋ ਜੋ ਤੁਸੀਂ ਇੱਕ ਵਾਰ ਸੋਚਿਆ ਸੀ ਕਿ ਤੁਸੀਂ ਕਦੇ ਵੀ ਨਹੀਂ ਕਰ ਸਕੋਗੇ, ਭਾਵੇਂ ਤੁਸੀਂ ਉਹ ਕਰਨਾ ਚਾਹੁੰਦੇ ਸੀ। ਤੁਸੀਂ ਹਾਲ ਹੀ ‘ਚ ਵਿਸ਼ਵਾਸ ਦਾ ਹੌਸਲਾ ਦਿਖਾਉਣ ਵਾਲਾ ਇੱਕ ਇਸ਼ਾਰਾ ਕਰਨ ਦੀ ਹਿੰਮਤ ਪ੍ਰਾਪਤ ਕੀਤੀ ਹੈ। ਹੁਣ ਤੁਸੀਂ ਸੋਚ ਰਹੇ ਹੋ ਕਿ ਉਸ ਵਿੱਚ ਸਿਆਣਪ ਵਾਲੀ ਕਿਹੜੀ ਗੱਲ ਸੀ। ਇਹ ਪਤਾ ਕਰਨ ਦਾ ਕੇਵਲ ਇੱਕ ਹੀ ਤਰੀਕਾ ਹੈ। ਕੈਰੀ ਔਨ ਜੱਟਾ, ਮਤਲਬ ਲਗੇ ਰਹੋ ਮੁੰਨਾ ਭਾਈ। ਜੇ ਤੁਸੀਂ ਚਾਹੋ ਤਾਂ ਤੁਸੀਂ ਇੱਕ ਛੋਟੀ ਜਿਹੀ, ਮੌਜੂਦਾ ਚਿੰਤਾ ਨਾਲ ਸ਼ੱਕ ਦੀ ਅੱਗ ਨੂੰ ਭੋਜਨ ਦੇ ਕੇ ਹੋਰ ਭੜਕਾ ਸਕਦੇ ਹੋ। ਪਰ ਜੇ ਤੁਸੀਂ ਉਸ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਤੁਹਾਡਾ ਸ਼ੱਕ ਦੂਰ ਹੋ ਜਾਵੇਗਾ।