ਹਰਦੀਪ ਨਿੱਝਰ ਦੇ ਕਤਲ ਮਾਮਲੇ ‘ਚ PM ਟਰੂਡੋ ਨੇ ਭਾਰਤ ‘ਤੇ ਮੜ੍ਹੇ ਦੋਸ਼, RP ਸਿੰਘ ਨੇ ਕੀਤੀ ਤਲਖ਼ ਟਿੱਪਣੀ

ਨਵੀਂ ਦਿੱਲੀ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਕੁਨੈਕਸ਼ਨ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਨੇ ਕੈਨੇਡਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਝੂਠਾ ਅਤੇ ਗੁੰਮਰਾਹ ਕਰਨ ਵਾਲਾ ਦੱਸਿਆ ਹੈ। ਇਸ ਨੂੰ ਲੈ ਕੇ ਭਾਜਪਾ ਬੁਲਾਰੇ ਆਰ.ਪੀ. ਸਿੰਘ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਤਲਖ਼ ਟਿੱਪਣੀ ਕਰਦਿਆਂ ਲਿਖਿਆ ਕਿ ਸੱਤਾ ‘ਚ ਬਣੇ ਰਹਿਣ ਦੀਆਂ ਰਾਜਨੀਤਕ ਮਜ਼ਬੂਰੀਆਂ ਕਿਸੇ ਤੋਂ ਕੀ-ਕੀ ਕਰਵਾ ਸਕਦੀਆਂ ਹਨ।
ਉਨ੍ਹਾਂ ਨੇ ‘ਐਕਸ’ ‘ਤੇ ਲਿਖਦੇ ਹੋਏ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖ਼ਾਲਿਸਤਾਨੀ ਐੱਚ.ਐੱਸ. ਨਿੱਝਰ ਦੇ ਕਤਲ ਦੇ ਠੋਸ ਸਬੂਤ ਨਾ ਹੋਣ ਦੇ ਬਾਵਜੂਦ ਇਕ ਭਾਰਤੀ ਡਿਪਲੋਮੈਟ ਨੂੰ ਬਰਖ਼ਾਸਤ ਕਰ ਦਿੱਤਾ। ਲੁਧਿਆਣਾ ’ਚ ਹੋਏ ਕਤਲ ਮਾਮਲੇ ‘ਚ ਸ਼ਾਮਲ ਹੋਣ ਨੂੰ ਲੈ ਕੇ ਹਰਦੀਪ ਸਿੰਘ ਨਿੱਝਰ ‘ਤੇ ਐੱਨ.ਆਈ.ਏ. ਵਲੋਂ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਸ ਗੱਲ ਤੋਂ ਵੀ ਸਾਰੇ ਚੰਗੀ ਤਰ੍ਹਾਂ ਜਾਣੂ ਹਨ ਕਿ ਨਿੱਝਰ ਦਾ ਕਤਲ ਆਪਸੀ ਰੰਜਿਸ਼ ਕਰਕੇ ਕੀਤਾ ਗਿਆ ਹੈ।