ਸਾਡੇ ਜਵਾਨਾਂ, ਬੇਕਸੂਰ ਨਾਗਰਿਕਾਂ ਦੇ ਖ਼ੂਨ ਦੀ ਹਰ ਬੂੰਦ ਦਾ ਬਦਲਾ ਲਿਆ ਜਾਵੇਗਾ: ਮਨੋਜ ਸਿਨਹਾ

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਸਾਡੇ ਜਵਾਨਾਂ ਅਤੇ ਬੇਕਸੂਰ ਨਾਗਰਿਕਾਂ ਦੇ ਖੂਨ ਦੀ ਹਰ ਬੂੰਦ ਦਾ ਬਦਲਾ ਲਿਆ ਜਾਵੇਗਾ। ਸਰਹਦ ਫਾਊਂਡੇਸ਼ਨ ਪੁਣੇ ਦੀ ‘ਹਮ ਸਬ ਏਕ ਹੈਂ’ ਪਹਿਲਕਦਮੀ ਦੀ ਸ਼ੁਰੂਆਤ ਮੌਕੇ ਬੋਲਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਸਾਨੂੰ ਆਪਣੀ ਫੌਜ, ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀਏਪੀਐਫ) ਦੀ ਬਹਾਦਰੀ ਅਤੇ ਸਾਹਸ ‘ਤੇ ਪੂਰਾ ਭਰੋਸਾ ਹੈ।
ਬੇਕਸੂਰ ਨਾਗਰਿਕਾਂ ਦੇ ਖੂਨ ਦੀ ਹਰ ਬੂੰਦ ਦਾ ਲਿਆ ਜਾਵੇਗਾ ਬਦਲਾ
ਸਿਨਹਾ ਨੇ ਉਸ ਆਪ੍ਰੇਸ਼ਨ ਦਾ ਹਵਾਲਾ ਦਿੱਤਾ ਹੈ ਜੋ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਚੱਲ ਰਿਹਾ ਹੈ ਅਤੇ ਜਿਸ ਵਿੱਚ ਫੌਡ ਦੇ ਦੋ ਸਤਿਕਾਰਤ ਫੌਜੀ ਅਫਸਰ, 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਕਰਨਲ ਮਨਪ੍ਰੀਤ ਸਿੰਘ, ਉਨ੍ਹਾਂ ਦੀ ਕੰਪਨੀ ਕਮਾਂਡਰ (19 ਆਰ.ਆਰ.) ਦੇ ਮੇਜਰ ਆਸ਼ੀਸ਼ ਢੋਂਚਕ ਅਤੇ ਪੁਲਸ ਡਿਪਟੀ ਸੁਪਰਡੈਂਟ ਹਿਮਾਯੂਨ ਮੁਜ਼ਾਮਿਲ ਸ਼ਹੀਦ ਹੋ ਗਏ ਅਤੇ ਗੋਲੀਬਾਰੀ ‘ਚ ਦੋ ਹੋਰ ਜਵਾਨ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ “ਸਾਡੇ ਸੈਨਿਕਾਂ ਅਤੇ ਨਿਰਦੋਸ਼ ਨਾਗਰਿਕਾਂ ਦੇ ਖੂਨ ਦੀ ਹਰ ਬੂੰਦ ਦਾ ਬਦਲਾ ਲਿਆ ਜਾਵੇਗਾ।” ਅੱਤਵਾਦੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।”
ਉਨ੍ਹਾਂ ਕਿਹਾ ਕਿ ਅੱਜ ਜੰਮੂ-ਕਸ਼ਮੀਰ ਕਈ ਖੇਤਰਾਂ ਵਿੱਚ ਇਤਿਹਾਸਕ ਤਬਦੀਲੀਆਂ ਦੇਖ ਰਿਹਾ ਹੈ। ਸੂਬੇ ਦੀ ਤਰੱਕੀ ਤੋਂ ਨਿਰਾਸ਼ ਹੋ ਕੇ ਸਾਡਾ ਗੁਆਂਢੀ ਦੇਸ਼, ਅੱਤਵਾਦ ਦਾ ਸਭ ਤੋਂ ਵੱਡਾ ਸਪਾਂਸਰ, ਅਸਫਲ ਅਤੇ ਅੱਤਵਾਦੀ ਦੇਸ਼, ਕਾਇਰਾਨਾ ਅੱਤਵਾਦੀ ਹਮਲੇ ਕਰ ਰਿਹਾ ਹੈ। ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਲੋਕਾਂ ਵਿਚਕਾਰ ਅਨੇਕਤਾ ਵਿਚ ਏਕਤਾ ਦੀ ਭਾਵਨਾ ਨਾਲ ਸੰਪਰਕ ਨੂੰ ਮਜ਼ਬੂਤ ​​ਕਰਨ ਲਈ ਸਰਹਦ ਫਾਊਂਡੇਸ਼ਨ ਪੁਣੇ ਦੀ ਪਹਿਲਕਦਮੀ ‘ਹਮ ਸਭ ਏਕ ਹੈ’ ਦੀ ਸ਼ੁਰੂਆਤ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕ ਨਾਥ ਸ਼ਿੰਦੇ ਵੀ ਮੌਜੂਦ ਸਨ।