ਕੇਰਲ ’ਚ ਨਿਪਾਹ ਵਾਇਰਸ ਦੇ ਮਾਮਲਿਆਂ ‘ਚ ਵਾਧਾ; ਸਕੂਲ-ਕਾਲਜ ਬੰਦ

ਕੋਝੀਕੋਡ – ਕੇਰਲ ਦੇ ਕੋਝੀਕੋਡ ’ਚ ਨਿਪਾਹ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਵੀਰਵਾਰ 14 ਸਤੰਬਰ ਨੂੰ ਸਾਰੇ ਸਕੂਲ-ਕਾਲਜ 2 ਦਿਨਾਂ ਲਈ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇੱਥੇ ਨਿਪਾਹ ਵਾਇਰਸ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ 9 ਸਾਲ ਦਾ ਬੱਚਾ ਆਈ.ਸੀ.ਯੂ. ਵਿਚ ਹੈ।
ਇਕ ਸਿਹਤ ਅਧਿਕਾਰੀ ’ਚ ਵੀ ਨਿਪਾਹ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਕੇਰਲ ’ਚ ਨਿਪਾਹ ਦੇ ਹੁਣ ਤੱਕ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਵੀਰਵਾਰ ਨੂੰ ਕੇਂਦਰੀ ਸਿਹਤ ਟੀਮ ਕੇਰਲ ਦੇ ਕੋਝੀਕੋਡ ਪਹੁੰਚੀ। ਇਹ ਟੀਮ ਜ਼ਿਲ੍ਹਾ ਪ੍ਰਸ਼ਾਸਨ ਨਾਲ ਨਿਪਾਹ ਵਾਇਰਸ ਨੂੰ ਲੈ ਕੇ ਬੈਠਕ ਕਰੇਗੀ।