ਅਮਰੀਕੀ ਸੰਸਦ ‘ਚ ਯੂਕ੍ਰੇਨ ਨੂੰ ਮਦਦ ਦੇਣ ‘ਤੇ ਬਹਿਸ ਦੌਰਾਨ ਜ਼ੇਲੇਂਸਕੀ ਦੇ ਕੈਪੀਟਲ ਹਿੱਲ ਆਉਣ ਦੀ ਸੰਭਾਵਨਾ

ਵਾਸ਼ਿੰਗਟਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸੰਯੁਕਤ ਰਾਸ਼ਟਰ ਮਹਾਸਭਾ ‘ਚ ਸ਼ਾਮਲ ਹੋਣ ਲਈ ਅਮਰੀਕਾ ਆਉਣਗੇ ਅਤੇ ਇਸ ਦੌਰਾਨ ਉਨ੍ਹਾਂ ਦੇ ਅਗਲੇ ਹਫਤੇ ਅਮਰੀਕੀ ਸੰਸਦ ਭਵਨ (ਕੈਪੀਟਲ ਹਿੱਲ) ਦਾ ਦੌਰਾ ਕਰਨ ਦੀ ਵੀ ਸੰਭਾਵਨਾ ਹੈ।
ਜ਼ੇਲੇਂਸਕੀ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕੀ ਸੰਸਦ ਵਿਚ ਰੂਸ ਦੇ ਹਮਲੇ ਨਾਲ ਜੂਝ ਰਹੇ ਯੂਕ੍ਰੇਨ ਨੂੰ 21 ਅਰਬ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਨ ‘ਤੇ ਬਹਿਸ ਕਰ ਰਹੀ ਹੈ। ਦੌਰੇ ਦੀ ਜਾਣਕਾਰੀ ਸੰਸਦ ਮੈਂਬਰਾਂ ਦੇ 2 ਸਹਿਯੋਗੀਆਂ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ‘ਤੇ ਦਿੱਤੀ।