ਗ਼ਦਰ-2 ਦੀ ਸਕਸੈੱਸ ਪਾਰਟੀ ‘ਚ ਪੁੱਜੇ ਸਟਾਰਜ਼

ਸਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ ਗ਼ਦਰ 2 ਨੇ ਬੌਕਸ ਔਫ਼ਿਸ ‘ਤੇ ਧਮਾਲ ਮਚਾ ਦਿੱਤੀ ਹੈ। ਫ਼ਿਲਮ 500 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ। ਅਜਿਹੇ ‘ਚ ਸਨੀ ਦਿਓਲ ਕਾਫ਼ੀ ਖ਼ੁਸ਼ ਹੈ।
ਹਾਲ ਹੀ ‘ਚ ਉਸ ਨੇ ਗ਼ਦਰ 2 ਦੀ ਸਕਸੈੱਸ ਪਾਰਟੀ ਹੋਸਟ ਕੀਤੀ, ਜਿਥੇ ਸ਼ਾਹਰੁਖ ਖ਼ਾਨ ਵੀ ਪਹੁੰਚਿਆ। ਗ਼ਦਰ-2 ਦੀ ਸਫ਼ਲਤਾ ਲਈ ਰੱਖੀ ਗਈ ਪਾਰਟੀ ‘ਚ ਬੌਲੀਵੁਡ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਅਭਿਨੇਤਾ ਸਨੀ ਦਿਓਲ, ਬੌਬੀ ਦਿਓਲ ਤੇ ਧਰਮਿੰਦਰ ਦੇ ਨਾਲ ਅਭਿਨੇਤਰੀ ਅਮੀਸ਼ਾ ਪਟੇਲ, ਸਿਮਰਤ ਕੌਰ ਰੰਧਾਵਾ, ਤਬੂ, ਕਾਜੋਲ, ਸ਼ਿਲਪਾ ਸ਼ੈੱਟੀ, ਅਨੰਨਿਆ ਪਾਂਡੇ ਅਤੇ ਕ੍ਰਿਤੀ ਸੈਨਨ ਨੂੰ ਵੀ ਦੇਖਿਆ ਗਿਆ।