ਆਲੀਆ ਭੱਟ ਵਲੋਂ ਕੌਮੀ ਐਵਾਰਡ ਲਈ ਅੱਲੂ ਅਰਜੁਨ ਨੂੰ ਵਧਾਈ

ਨੈਸ਼ਨਲ ਫ਼ਿਲਮ ਐਵਾਰਡਜ਼ ‘ਚ ਫ਼ਿਲਮ ਗੰਗੂਬਾਈ ਕਾਠੀਆਵਾੜੀ ਲਈ ਸਰਬੋਤਮ ਅਦਾਕਾਰਾ ਦਾ ਐਵਾਰਡ ਜਿੱਤਣ ਵਾਲੀ ਆਲੀਆ ਭੱਟ ਨੇ ਤੇਲਗੂ ਸਟਾਰ ਅੱਲੂ ਅਰਜੁਨ ਨੂੰ ਸਰਬੋਤਮ ਅਦਾਕਾਰ ਦਾ ਐਵਾਰਡ ਮਿਲਣ ‘ਤੇ ਵਧਾਈ ਦਿੱਤੀ ਹੈ। ਆਲੀਆ ਨੇ ਕਿਹਾ ਕਿ ਉਹ ਅੱਲੂ ਅਰਜਨ ਦੀ ਪ੍ਰਸ਼ੰਸਕ ਹੈ। ਉਸ ਟਵੀਟ ਕਰਦਿਆਂ ਕਿਹਾ, ”ਤੁਹਾਨੂੰ ਵੀ ਬਹੁਤ ਵਧਾਈ ਪੁਸ਼ਪਾ! ਬਹੁਤ ਸ਼ਾਨਦਾਰ ਪ੍ਰਦਰਸ਼ਨ। ਮੈਂ ਤੁਹਾਡੀ ਸਭ ਤੋਂ ਵੱਡੀ ਪ੍ਰਸ਼ੰਸਕ ਹਾਂ।”ਇਸ ਤੋਂ ਪਹਿਲਾਂ ਅੱਲੂ ਅਰਜੁਨ ਨੇ ਵੀ ਆਲੀਆ ਸਮੇਤ ਕ੍ਰਿਤੀ ਸੈਨਨ, ਸੰਜੈ ਲੀਲਾ ਭੰਸਾਲੀ ਅਤੇ ਹੋਰ ਨੈਸ਼ਨਲ ਐਵਾਰਡ ਜੇਤੂਆਂ ਨੂੰ ਵਧਾਈ ਦਿੱਤੀ ਸੀ। ਉਸ ਨੇ ਕਿਹਾ ਸੀ, ”ਸ਼ੁਭਕਾਮਨਾਵਾਂ ਆਲੀਆ। ਮੈਂ ਤੁਹਾਨੂੰ ਇਹ ਐਵਾਰਡ ਜਿੱਤਦੇ ਦੇਖਣ ਦੀ ਉਡੀਕ ਕਰ ਰਿਹਾ ਸੀ। ਤੁਹਾਡੀ ਜਿੱਤ ਲਈ ਨਿੱਜੀ ਤੌਰ ‘ਤੇ ਬਹੁਤ ਖ਼ੁਸ਼ ਹਾਂ।”ਅੱਲੂ ਅਰਜੁਨ ਨੂੰ ਸਰਬੋਤਮ ਅਦਾਕਾਰ ਦਾ ਐਵਾਰਡ ਦਸੰਬਰ 2021 ਵਿੱਚ ਰੀਲੀਜ਼ ਹੋਈ ਫ਼ਿਲਮ ਪੁਸ਼ਪਾ ਲਈ ਮਿਲਿਆ ਸੀ। ਉਹ ਹੁਣ ਫ਼ਿਲਮ ਦੇ ਦੂਜੇ ਭਾਗ ਦੀ ਤਿਆਰੀ ਕਰ ਰਿਹਾ ਹੈ ਜਿਸ ਵਿੱਚ ਰਸ਼ਮਿਕਾ ਮੰਦਾਨਾ ਵੀ ਨਜ਼ਰ ਆਵੇਗੀ।