ਦੁਨੀਆ ਭਾਰਤ ਨੂੰ ਨਵੀਆਂ ਸੰਭਾਵਨਾਵਾਂ ਦੀ ‘ਨਰਸਰੀ’ ਵਜੋਂ ਦੇਖ ਰਹੀ ਹੈ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੁਨੀਆ ਭਾਰਤ ਨੂੰ ਨਵੀਆਂ ਸੰਭਾਵਨਾਵਾਂ ਦੀ ‘ਨਰਸਰੀ’ ਦੇ ਤੌਰ ‘ਤੇ ਵੇਖ ਰਹੀ ਹੈ ਅਤੇ ਕਈ ਦੇਸ਼ ਆਪਣੇ ਇੱਥੇ ਭਾਰਤੀ ਤਕਨਾਲੋਜੀ ਸੰਸਥਾ (IIT) ਦੇ ਕੰਪਲੈਕਸ ਖੋਲ੍ਹਣ ਲਈ ਸਰਕਾਰ ਨਾਲ ਸੰਪਰਕ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਸਿੱਖਿਆ ਨੀਤੀ (NEP) ਦੇ 3 ਸਾਲ ਪੂਰੇ ਹੋਣ ਮੌਕੇ ‘ਅਖਿਲ ਭਾਰਤੀ ਸਿੱਖਿਆ’ ਸਮਾਗਮ ਦੇ ਉਦਘਾਟਨ ਪ੍ਰੋਗਰਾਮ ‘ਚ ਕਿਹਾ ਕਿ ਦੁਨੀਆ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਭਾਰਤ ‘ਚ ਵੀ ਆਪਣੇ ਕੰਪਲੈਕਸ ਖੋਲ੍ਹਣ ‘ਚ ਦਿਲਚਸਪੀ ਲੈ ਰਹੀਆਂ ਹਨ।
ਦੋ ਆਈ. ਆਈ. ਟੀ. ਕੰਪਲੈਕਸਾਂ- ਤੰਜਾਨੀਆ ‘ਚ ਇਕ ਕੰਪਲੈਕਸ ਅਤੇ ਆਬੂ ਧਾਬੀ ‘ਚ ਇਕ ਕੰਪਲੈਕਸ ਦਾ ਸੰਚਾਲਨ ਸ਼ੁਰੂ ਹੋਣ ਵਾਲਾ ਹੈ। ਕਈ ਗਲੋਬਲ ਯੂਨੀਵਰਸਿਟੀਆਂ ਵੀ ਸਾਡੇ ਨਾਲ ਸੰਪਰਕ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰ ਦੀ ਬਜਾਏ ਉਨ੍ਹਾਂ ਦੀ ਭਾਸ਼ਾ ਦੇ ਆਧਾਰ ‘ਤੇ ਮੁਲਾਂਕਣ ਕਰਨਾ ਸਭ ਤੋਂ ਵੱਡਾ ਅਨਿਆਂ ਹੈ। ਰਾਸ਼ਟਰੀ ਸਿੱਖਿਆ ਨੀਤੀ ਦਾ ਟੀਚਾ ਭਾਰਤ ਨੂੰ ਖੋਜ ਅਤੇ ਨਵੀਨਤਾ ਦਾ ਕੇਂਦਰ ਬਣਾਉਣਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਜਲਵਾਯੂ ਤਬਦੀਲੀ ਅਤੇ ਸਵੱਛ ਊਰਜਾ ਵਰਗੇ ਵਿਸ਼ਿਆਂ ਬਾਰੇ ਜਾਗਰੂਕ ਕਰਨ ਲਈ ਕਿਹਾ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ‘ਪੀਐੱਮ ਸ਼੍ਰੀ’ ਯੋਜਨਾ ਤਹਿਤ ਫੰਡ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਇਸ ਸਕੀਮ ਤਹਿਤ ਸਕੂਲ ਵਿਦਿਆਰਥੀਆਂ ਦਾ ਇਸ ਤਰੀਕੇ ਨਾਲ ਸਿਖਾਉਣ ਕਿ ਉਹ NEP ਵਲੋਂ ਬਰਾਬਰ, ਸਮਾਵੇਸ਼ੀ ਅਤੇ ਬਹੁਲਵਾਦੀ ਸਮਾਜ ਦੇ ਨਿਰਮਾਣ ‘ਚ ਯੋਗਦਾਨ ਪਾਉਣ ਵਾਲੇ ਨਾਗਰਿਕ ਬਣ ਜਾਣਗੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ 12 ਭਾਰਤੀ ਭਾਸ਼ਾਵਾਂ ‘ਚ ਅਨੁਵਾਦ ਕੀਤੀਆਂ ਸਿੱਖਿਆ ਅਤੇ ਹੁਨਰ ਕੋਰਸਾਂ ਬਾਰੇ ਕਿਤਾਬਾਂ ਵੀ ਜਾਰੀ ਕੀਤੀਆਂ। ਇੱਥੇ ਪ੍ਰਗਤੀ ਮੈਦਾਨ ਦੇ ‘ਭਾਰਤ ਮੰਡਪਮ’ ਵਿਖੇ ਦੋ ਰੋਜ਼ਾ ਸਮਾਗਮ ਕਰਵਾਇਆ ਜਾ ਰਿਹਾ ਹੈ।