ਦਿੱਲੀ ‘ਚ ਦਿਨ-ਦਿਹਾੜੇ ਕਾਲਜ ਦੇ ਬਾਹਰ ਕੁੜੀ ਦੇ ਸਿਰ ‘ਤੇ ਰਾਡ ਮਾਰ ਕੇ ਉਤਾਰਿਆ ਮੌਤ ਦੇ ਘਾਟ

ਨਵੀਂ ਦਿੱਲੀ, – ਦਿੱਲੀ ਦੇ ਪੋਰਸ਼ ਇਲਾਕੇ ਮਾਲਵੀਅ ਨਗਰ ‘ਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਇਕ ਕੁੜੀ ਦਾ ਕਤਲ ਹੋ ਗਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਦਾ ਨਾਂ ਨਰਗਿਸ ਹੈ। ਉਸਦਾ ਕਤਲ ਕਰਕੇ ਫਰਾਰ ਹੋਇਆ ਦੋਸ਼ੀ ਵੀ ਫੜ ਲਿਆ ਗਿਆ ਹੈ। ਦੋਸ਼ੀ ਨੇ ਪੁੱਛਗਿੱਛ ‘ਚ ਦੱਸਿਆ ਕਿ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਗੁੱਸੇ ‘ਚ ਆ ਕੇ ਉਸਨੇ ਕੁੜੀ ਦਾ ਕਤਲ ਕਰ ਦਿੱਤਾ।
ਜਾਣਕਾਰੀ ਮੁਤਾਬਕ, ਮਾਲਵੀਅ ਨਗਰ ਦੇ ਕਮਲਾ ਨਹਿਰੂ ਕਾਲਜ ‘ਚ ਪੜ੍ਹਨ ਵਾਲੀ ਕਰੀਬ 22-23 ਸਾਲਾਂ ਦੀ ਵਿਦਿਆਰਥਣ ਨਰਗਿਸ ‘ਤੇ ਪਾਰਕ ‘ਚ ਲੋਹੇ ਹੀ ਰਾਡ ਨਾਲ ਹਮਲਾ ਕਰ ਦਿੱਤਾ ਗਿਆ। ਸਿਰ ‘ਤੇ ਲੋਹੇ ਦੀ ਰਾਡ ਮਾਰਨ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਹਾਲਾਂਕਿ, ਕੁਝ ਹੀ ਦੇਰ ‘ਚ ਦੋਸ਼ੀ ਨੂੰ ਫੜ ਲਿਆ ਗਿਆ। ਦੋਸ਼ੀ ਦੀ ਪਛਾਣ ਸੰਗਮ ਵਿਹਾਰ ‘ਚ ਰਹਿਣ ਵਾਲੇ ਇਰਫਾਨ (28) ਦੇ ਰੂਪ ‘ਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।