ਰਾਜਪਾਲ ਪੁਰੋਹਿਤ ਨੇ ਜਲੰਧਰ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਕਹੀਆਂ ਅਹਿਮ ਗੱਲਾਂ

ਜਲੰਧਰ – ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅੱਜ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਖ਼ੇਤਰਾਂ ਦਾ ਦੌਰਾ ਕੀਤਾ ਗਿਆ। ਸ਼ਾਹਕੋਟ, ਲੋਹੀਆਂ ਖ਼ਾਸ ਵਿਚ ਹੜ੍ਹਾਂ ਦੇ ਖ਼ੇਤਰਾਂ ਦਾ ਜਾਇਜ਼ਾ ਲੈਣ ਉਪਰੰਤ ਗਵਰਨਰ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਬੇਹੱਦ ਨੁਕਸਾਨ ਹੋਇਆ ਹੈ। ਜਲੰਧਰ ਵਿਖੇ ਉਨ੍ਹਾਂ ਦੀ ਇਹ ਪਹਿਲੀ ਫੇਰੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਨਦੀਆਂ ਦਾ ਪਾਣੀ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਵੱਲੋਂ ਪੂਰਾ ਰਿਵੀਊ ਡਿਪਟੀ ਕਮਿਸ਼ਨਰ ਵੱਲੋਂ ਲੈ ਗਿਆ ਹੈ।
ਉਨ੍ਹਾਂ ਕਿਹਾ ਕਿ ਦੋ ਮੇਜਰ ਬ੍ਰੀਚ ਹੋਏ ਹਨ, ਨਦੀਆਂ ਵਿਚ ਜਿਸ ਕਰਕੇ 20 ਹਜ਼ਾਰ ਏਕੜ ਜ਼ਮੀਨ ਬਰਬਾਦ ਹੋਈ ਹੈ। 50 ਫ਼ੀਸਦੀ ਫ਼ਸਲ ਵੀ ਤਬਾਹ ਹੋਈ ਹੈ, ਜਿਸ ਨੂੰ ਮੁੜ ਤੋਂ ਪਨੀਰੀ ਲਗਾ ਕੇ ਸ਼ੁਰੂ ਕੀਤਾ ਜਾਵੇਗਾ ਤਾਂਕਿ ਫ਼ਸਲ ਮੁੜ ਆ ਸਕੇ। ਉਮੀਦ ਹੈ ਕਿ ਇਸ ਨਾਲ 40 ਫ਼ੀਸਦੀ ਰਿਕਵਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਨਾਲ ਗੱਲ ਕੀਤੀ ਗਈ ਹੈ। ਲੋਕਾਂ ਵੱਲੋਂ ਪ੍ਰਸ਼ਾਸਨ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਕਿਹਾ ਗਿਆ ਹੈ ਡਿਪਟੀ ਕਮਿਸ਼ਨਰ ਐੱਸ. ਐੱਸ. ਪੀ. ਵੱਲੋਂ ਐਮਰਜੈਂਸੀ ਦੇ ਹਾਲਾਤ ਵਿਚ ਵਧੀਆ ਕੰਮ ਕੀਤਾ ਗਿਆ ਹੈ। ਕੁਝ ਲੋਕਾਂ ਨੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਪਸ਼ੂਆਂ ਤੱਕ ਨੂੰ ਬਚਾਇਆ ਹੈ। ਲੋਕ ਪ੍ਰਸ਼ਾਸਨ ਦੇ ਕੰਮ ਤੋਂ ਸੰਤੁਸ਼ਟ ਹਨ ਪਰ ਨਾਲ ਹੀ ਕਹਿੰਦੇ ਹਨ ਕਿ ਸਾਡੇ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ ?
ਰਾਜਪਾਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਕ ਲੱਖ ਬੋਤਲ ਪੀਣ ਵਾਲਾ ਪਾਣੀ ਅਤੇ ਖਾਣ-ਪੀਣ ਦਾ ਸਾਮਾਨ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦਿੱਤਾ ਹੈ। ਰਾਹਤ ਕੈਂਪ ਵੀ ਬਣਾਏ ਗਏ ਸਨ ਪਰ ਉਥੇ ਬੜੇ ਘੱਟ ਲੋਕ ਆਏ। ਪੰਜਾਬ ਵਿੱਚ ਬਾਕੀ ਸੂਬਿਆਂ ਨਾਲ਼ੋਂ ਖ਼ਾਸ ਗੱਲ ਹੈ ਕਿ ਇਥੇ ਗੁਰੂਘਰ ਬਹੁਤ ਹਨ, ਜੋ ਲੋਕਾਂ ਦੀ ਮਦਦ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਦੂਜਾ ਰਿਸ਼ਤੇਦਾਰ ਬੜੀ ਮਦਦ ਕਰਦੇ ਹਨ। ਅੱਜ ਵੀ ਸਰਵੇ ਸ਼ੁਰੂ ਕੀਤਾ ਜਾ ਰਿਹਾ ਹੈ। ਅਸੀਂ ਹਰੀਕੇ ਪੱਤਣ ਅਤੇ ਗਿੱਦੜਪਿੰਡੀ ਤੱਕਨ ਗਏ ਹਾਂ। 25 ਫ਼ੀਸਦੀ ਸਰਵੇ ਹੋ ਗਿਆ ਹੈ। 15 ਦਿਨਾਂ ਤੱਕ ਸੌ ਫ਼ੀਸਦੀ ਹੋ ਜਾਵੇਗਾ। ਉਸ ਤੋਂ ਬਾਅਦ ਰਿਪੋਰਟ ਦੇ ਆਧਾਰ ‘ਤੇ ਕੰਪਨਸੇਸ਼ਨ ਦਿੱਤੀ ਜਾਵੇਗੀ। ਮੇਰੇ ਨਾਲ ਇਰੀਗੇਸ਼ਨ ਦੇ ਸੀਨੀਅਰ ਅਫ਼ਸਰ ਵੀ ਹਨ। ਨਾਲ ਆਏ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਸਰਵੇ ਪੂਰਾ ਹੁੰਦਾ ਹੈ ਤਾਂ ਤੁਰੰਤ ਮਦਦ ਦਿੱਤੀ ਜਾਵੇ।