ਰਾਂਚੀ ’ਚ CPM ਨੇਤਾ ਸੁਭਾਸ਼ ਮੁੰਡਾ ਦਾ ਗੋਲ਼ੀਆਂ ਮਾਰ ਕੇ ਕਤਲ, ਵਿਰੋਧ ’ਚ ਭੰਨ-ਤੋੜ

ਰਾਂਚੀ : ਬੁੱਧਵਾਰ ਸ਼ਾਮ ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਇਕ ਨੇਤਾ ਦਾ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਰਾਂਚੀ ਦੇ ਦਲਾਦਲੀ ਚੌਕ ’ਤੇ ਸ਼ਾਮ 7 ਤੋਂ 8 ਵਜੇ ਵਿਚਕਾਰ ਉਸ ਸਮੇਂ ਵਾਪਰੀ, ਜਦੋਂ ਸੁਭਾਸ਼ ਮੁੰਡਾ ਆਪਣੇ ਦਫ਼ਤਰ ’ਚ ਸਨ।
ਸੀ.ਪੀ.ਆਈ. (ਐੱਮ.) ਦੇ ਸੂਬਾ ਸਕੱਤਰ ਪ੍ਰਕਾਸ਼ ਵਿਪਲਵ ਨੇ ਦੱਸਿਆ ਕਿ ਬਾਈਕ ਸਵਾਰ ਬਦਮਾਸ਼ਾਂ ਨੇ ਮੁੰਡਾ ’ਤੇ ਸੱਤ ਗੋਲ਼ੀਆਂ ਚਲਾਈਆਂ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਸਥਾਨਕ ਲੋਕਾਂ ਨੇ ਇਲਾਕੇ ਦੀਆਂ ਦੁਕਾਨਾਂ ਦੀ ਭੰਨ-ਤੋੜ ਕੀਤੀ ਅਤੇ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ।\