PM ਮੋਦੀ ਨੇ ਕਾਰਗਿਲ ਵਿਜੇ ਦਿਵਸ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਮੌਕੇ ਬੁੱਧਵਾਰ ਨੂੰ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ 1999 ‘ਚ ਕਾਰਗਿਲ ਯੁੱਧ ਦੌਰਾਨ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਕਾਰਗਿਲ ਵਿਜੇ ਦਿਵਸ ਭਾਰਤ ਦੇ ਉਨ੍ਹਾਂ ਅਦਭੁੱਤ ਤਾਕਤਾਂ ਦੀ ਸ਼ੌਰੀਆ ਗਾਥਾ ਨੂੰ ਸਾਹਮਣੇ ਲਿਆਉਂਦਾ ਹੈ, ਜੋ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਣਾ ਸ਼ਕਤੀ ਬਣੇ ਰਹਿਣਗੇ। ਇਸ ਖ਼ਾਸ ਦਿਵਸ ‘ਤੇ ਮੈਂ ਉਨ੍ਹਾਂ ਨੂੰ ਦਿਲ ਤੋਂ ਨਮਨ ਕਰਦਾ ਹਾਂ। ਜੈ ਹਿੰਦ! ਦੱਸ ਦੇਈਏ ਕਿ ਭਾਰਤੀ ਫ਼ੌਜ ਨੇ 1999 ‘ਚ ਲੱਦਾਖ ਦੀਆਂ ਪਹਾੜੀਆਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਨ ਵਾਲੀ ਪਾਕਿਸਤਾਨੀ ਫ਼ੌਜ ਨੂੰ ਖਦੇੜਨ ਲਈ ਜਵਾਬੀ ਹਮਲਾ ਕੀਤਾ ਸੀ। ਕਾਰਗਿਲ ਵਿਜੇ ਦਿਵਸ ਭਾਰਤ ਦੀ ਆਪਣੇ ਗੁਆਂਢੀ ‘ਤੇ ਜਿੱਤ ਲਈ ਮਨਾਇਆ ਜਾਂਦਾ ਹੈ।