ਲੁਧਿਆਣਾ ‘ਚ ਹਵਾਲਾਤ ‘ਚੋਂ ਫ਼ਰਾਰ ਹੋਏ 2 ਦੋਸ਼ੀ ਕਾਬੂ, ਕੁੱਲ 4 ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਲੁਧਿਆਣਾ : ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-3 ਦੀ ਹਵਾਲਾਤ ‘ਚੋਂ ਭੱਜੇ 2 ਦੋਸ਼ੀਆਂ ਸਮੇਤ 4 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ 6-7 ਦਿਨ ਪਹਿਲਾਂ ਹਵਾਲਾਤ ਦੇ ਤਾੜੇ ਤੋੜ ਕੇ 3 ਲੋਕ ਭੱਜ ਗਏ ਸਨ। ਇਸ ਤੋਂ ਬਾਅਦ 6-8 ਘੰਟਿਆਂ ਵਿਚਕਾਰ ਇਕ ਦੋਸ਼ੀ ਨੂੰ ਤਾਂ ਪੁਲਸ ਨੇ ਕਾਬੂ ਕਰ ਲਿਆ, ਜਦੋਂ ਕਿ ਬਾਕੀ 2 ਫ਼ਰਾਰ ਹੋ ਗਏ।
ਹੁਣ ਪੁਲਸ ਨੇ ਹਵਾਲਾਤ ‘ਚੋਂ ਫ਼ਰਾਰ ਹੋਏ ਦੀਪਕ ਤੇ ਕਮਲ ਸਮੇਤ 4 ਲੋਕਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦਾ ਗੈਂਗ ਦਿੱਲੀ ਸਮੇਤ ਹੋਰ ਕਈ ਸ਼ਹਿਰਾਂ ‘ਚ ਸਰਗਰਮ ਸੀ, ਜੋ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਸ ਮਾਮਲੇ ਸਬੰਧੀ ਪੁਲਸ ਕਮਿਸ਼ਨਰ ਵੱਲੋਂ ਥਾਣੇ ਦੇ ਐੱਸ. ਐੱਚ. ਓ. ਸੰਜੀਵ ਕਪੂਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਮੁਅੱਤਲ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਣਾ ਪ੍ਰਭਾਰੀ ਨੇ ਅਹਿਮ ਭੂਮਿਕਾ ਨਿਭਾਈ ਹੈ।