ਹਿਜ਼ਬੁਲ ਅੱਤਵਾਦੀ ਸਾਜਿਸ਼ : NIA ਨੇ ਫਰਾਰ ਅੱਤਵਾਦੀ ਰਿਆਜ਼ ਅਹਿਮਦ ਦੇ ਘਰ ਮਾਰਿਆ ਛਾਪਾ

ਸ਼੍ਰੀਨਗਰ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ਨੀਵਾਰ ਨੂੰ ਹਿਜ਼ਬੁਲ ਮੁਜਾਹੀਦੀਨ (ਐੱਚ.ਐੱਮ.) ਅੱਤਵਾਦੀ ਸਾਜਿਸ਼ ਮਾਮਲੇ ‘ਚ ਇਕ ਫਰਾਰ ਅੱਤਵਾਦੀ ਰਿਆਜ਼ ਅਹਿਮਦ ਉਰਫ਼ ਹਜ਼ਾਰੀ ਦੇ ਰਿਹਾਇਸ਼ੀ ਸਥਾਨ ‘ਤੇ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਐੱਨ.ਆਈ.ਏ. ਨੇ ਦੋਸ਼ੀ ਰਿਆਜ਼ ‘ਤੇ ਉਸ ਦੀ ਜਾਣਕਾਰੀ ਦੇਣ ਵਾਲੇ ਨੂੰ ਤਿੰਨ ਲੱਖ ਰੁਪਏ ਨਕਦ ਇਨਾਮ ਦਾ ਐਲਾਨ ਕੀਤਾ ਹੈ। ਦੋਸ਼ੀ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਐੱਨ.ਆਈ.ਏ. ਦੇ ਬੁਲਾਰੇ ਨੇ ਕਿਹਾ ਕਿ ਅੱਜ ਦੋਸ਼ੀ ਅੱਤਵਾਦੀ ਦੇ ਘਰ ਲਈ ਗਈ ਤਲਾਸ਼ੀ ‘ਚ ਇਕ ਮੋਬਾਇਲ ਜ਼ਬਤ ਕੀਤਾ ਗਿਆ, ਜਸਿ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇਹ ਮਾਮਲਾ ਸ਼ੁਰੂਆਤ ‘ਚ 12 ਸਤੰਬਰ 2018 ਨੂੰ ਉੱਤਰ ਪ੍ਰਦੇਸ਼ ਦੇ ਲਖਨਊ ‘ਚ ਅੱਤਵਾਦੀ ਵਿਰੋਧੀ ਦਸਤੇ (ਏ.ਟੀ.ਐੱਸ.) ਵਲੋਂ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਨੂੰ 24 ਸਤੰਬਰ 2018 ਨੂੰ ਯੂ.ਏ. (ਪੀ) ਐਕਟ ਦੇ ਅਧੀਨ ਐੱਨ.ਆਈ.ਏ. ਵਲੋਂ ਦਰਜ ਕੀਤਾ ਗਿਆ ਸੀ। ਕਮਰੂਜ ਜ਼ਮਾਨ ਅਤੇ ਹੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜੋ ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਹੋਰ ਹਿੱਸਿਆਂ ‘ਚ ਵੱਖ-ਵੱਖ ਸਥਾਨਾਂ ‘ਤੇ ਐੱਚ.ਐੱਮ. ਕੈਡਰਾਂ ਵਲੋਂ ਕਾਮਰੂਜ ਅਤੇ ਇਕ ਫਰਾਰ ਦੋਸ਼ੀ ਓਸਾਮਾ ਬਿਨ ਜਾਵੇਦ ਖ਼ਿਲਾਫ਼ 11 ਮਾਰਚ 2019 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਲਖਨਊ ਸਥਿਤ ਐੱਨ.ਆਈ.ਏ. ਵਿਸ਼ੇਸ਼ ਅਦਾਲਤ ‘ਚ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ।
ਓਸਾਮਾ 28 ਸਤੰਬਰ 2019 ਨੂੰ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ‘ਚ ਮਾਰਿਆ ਗਿਆ ਸੀ। ਇਸ ਤੋਂ ਬਾਅਦ 29 ਮਈ 2021 ਨੂੰ ਗ੍ਰਿਫ਼ਤਾਰ ਦੋਸ਼ੀ ਵਿਅਕਤੀਆਂ ਨਿਸਾਰ ਅਹਿਮਦ ਸ਼ੇਖ ਅਤੇ ਨਿਸ਼ਾਦ ਅਹਿਮਦ ਬਟ ਖ਼ਿਲਾਫ਼ ਇਕ ਪੂਰਕ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਦੋਵੇਂ ਦੋਸ਼ੀ ਜੰਮੂ ਕਸ਼ਮੀਰ ਦੇ ਵਾਸੀ ਹਨ। ਗ੍ਰਿਫ਼ਤਾਰ ਦੋਸ਼ੀ ਦਾਨਿਸ਼ ਨਸੀਰ ਖ਼ਿਲਾਫ਼ 25 ਨਵੰਬਰ 2022 ਨੂੰ ਦੂਜਾ ਪੂਰਕ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਕਮਰੂਜ਼ ਜ਼ਮਾਨ ਨੂੰ ਐੱਚ.ਐੱਮ. ਕੈਡਰਾਂ ਵਲੋਂ 9 ਮਹੀਨਿਆਂ ਦੀ ਸਰੀਰਕ ਅਤੇ ਹਥਿਆਰ-ਸੰਚਾਲਨ ਸਿਖਲਾਈ ਪ੍ਰਾਪਤ ਹੋਈ ਸੀ। ਫਰਾਰ ਦੋਸ਼ੀ ਰਿਆਜ਼, ਇਕ ਸਰਗਰਮ ਅੱਤਵਾਦੀ ਅਤੇ ਐੱਚ.ਐੱਮ. ਦਾ ਜ਼ਿਲ੍ਹਾ ਡਿਪਟੀ ਕਮਾਂਡਰ, ਇਕ ਹੋਰ ਸਹਿ-ਦੋਸ਼ੀ ਮੁਹੰਮਦ ਅਮੀਨ ਅਰਫ਼ ਜਹਾਂਗੀਰ ਸਰੂਰੀ (ਜੋ ਇਕ ਸਰਗਰਮ ਅੱਤਵਾਦੀ ਅਤੇ ਐੱਚ.ਐੱਮ. ਦਾ ਜ਼ਿਲ੍ਹਾ ਕਮਾਂਡਰ ਹੈ) ਨਾਲ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਜੰਗਲਾਂ ‘ਚ ਦੋਸ਼ੀ ਕਮਰੂਜ਼ ਜ਼ਮਾਨ ਅਤੇ ਓਸਾਮਾ ਬਿਨ ਜਾਵੇਦ ਦੀ ਭਰਤੀ ਅਤੇ ਸਿਖਲਾਈ ‘ਚ ਸ਼ਾਮਲ ਸੀ। ਸਿਖਲਾਈ ਪੂਰੀ ਹੋਣ ਤੋਂ ਬਾਅਦ ਕਮਰੂਜ਼ ਨੂੰ ਆਧਾਰ ਅਤੇ ਟਿਕਾਣੇ ਸਥਾਪਤ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਲਈ ਉੱਤਰ ਪ੍ਰਦੇਸ਼, ਆਸਾਮ ਅਤੇ ਭਾਰਤ ਦੇ ਹੋਰ ਹਿੱਸਿਆਂ ‘ਚ ਟੀਚੇ ਚੁਣਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਸ ਦੇ ਅਧੀਨ ਉਹ ਕਾਨਪੁਰ ਆਇਆ ਸੀ, ਜਿੱਥੇ ਉਸ ਨੇ ਕੁਝ ਟਿਕਾਣਿਆਂ ਦੀ ਪਛਾਣ ਵੀ ਕੀਤੀ ਸੀ।