US: ਅਲਾਸਕਾ ਪ੍ਰਾਇਦੀਪ ‘ਚ 7.2 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ

ਵਾਸ਼ਿੰਗਟਨ : ਅਮਰੀਕਾ ਦੇ ਅਲਾਸਕਾ ਪ੍ਰਾਇਦੀਪ ਖੇਤਰ ਵਿਚ ਐਤਵਾਰ ਸਵੇਰੇ 7.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ. ਐੱਸ. ਜੀ. ਐੱਸ.) ਦੀ ਸ਼ੁਰੂਆਤੀ ਰਿਪੋਰਟ ਮੁਤਾਬਕ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
USGS ਨੇ ਦੱਸਿਆ ਕਿ ਭੂਚਾਲ ਅਲਾਸਕਾ ਪ੍ਰਾਇਦੀਪ ਦੇ ਸਮੁੰਦਰੀ ਕਿਨਾਰੇ 21 ਕਿਲੋਮੀਟਰ ਦੀ ਡੂੰਘਾਈ ‘ਤੇ ਕੇਂਦਰਿਤ ਸੀ। ਇਸ ਨੇ ਸ਼ੁਰੂ ਵਿਚ ਭੂਚਾਲ ਦੀ ਤੀਬਰਤਾ 7.4 ਦੱਸੀ ਪਰ ਬਾਅਦ ਵਿਚ ਇਸ ਨੂੰ 7.2 ਕਰ ਦਿੱਤਾ ਗਿਆ। ਅਲਾਸਕਾ ਭੂਚਾਲ ਕੇਂਦਰ ਮੁਤਾਬਕ ਅਲਾਸਕਾ ਪ੍ਰਾਇਦੀਪ, ਅਲੇਉਟੀਅਨ ਟਾਪੂ ਅਤੇ ਕੁੱਕ ਇਨਲੇਟ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।