ਧੁੱਸੀ ਬੰਨ੍ਹ ਨੂੰ JCB ਮਸ਼ੀਨ ਨਾਲ ਤੋੜਨ ’ਤੇ ਪੰਜਾਬ ਦੇ ਇਸ ਵਿਧਾਇਕ ਖ਼ਿਲਾਫ਼ ਮਾਮਲਾ ਦਰਜ

ਸੁਲਤਾਨਪੁਰ ਲੋਧੀ : ਬੀਤੀ ਰਾਤ ਹਲਕਾ ਸੁਲਤਾਨਪੁਰ ਲੋਧੀ ਦੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਵਰਕਰਾਂ ਤੇ ਵਸਨੀਕਾਂ ਨੂੰ ਇਕੱਠੇ ਕਰਕੇ ਪਿੰਡ ਭਰੋਆਣਾ ਨੇੜੇ ਦਰਿਆ ਬਿਆਸ ’ਤੇ ਬਣੇ ਧੁੱਸੀ ਬੰਨ੍ਹ ਨੂੰ ਜੇ.ਸੀ.ਬੀ. ਮਸ਼ੀਨ ਨਾਲ ਤੋੜ ਦਿੱਤਾ।
ਧੁੱਸੀ ਬੰਨ੍ਹ ਨੂੰ ਤੋੜਨਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਉਦੋਂ ਮਹਿੰਗਾ ਪਿਆ, ਜਦੋਂ ਥਾਣਾ ਕਬੀਰਪੁਰ ਵਿਖੇ ਪੁਲਸ ਨੇ ਐਕਸੀਅਨ ਡਰੇਨੇਜ ਵਿਭਾਗ ਦੀ ਸ਼ਿਕਾਇਤ ’ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਅਤੇ ਉਨ੍ਹਾਂ ਦੇ 100 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਵਿਧਾਇਕ ਤੇ ਉਸ ਦੇ 100 ਅਣਪਛਾਤੇ ਸਾਥੀਆਂ ਖ਼ਿਲਾਫ਼ ਧਾਰਾ 277, 426, 430 ਆਈ.ਪੀ.ਸੀ., 70 ਕੈਨਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।