ਯਮੁਨਾ ਨਦੀ 4 ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉਪਰ

ਸੀਐਮ ਕੇਜਰੀਵਾਲ ਨੇ ਫੌਜ ਤੋਂ ਮੰਗੀ ਮੱਦਦ
ਨਵੀਂ ਦਿੱਲੀ : ਦਿੱਲੀ ਵਿਚ 4 ਦਿਨਾਂ ਤੋਂ ਯਮੁਨਾ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ। ਅੱਜ ਸ਼ੁੱਕਰਵਾਰ ਸਵੇਰੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ 208.40 <:208.40਼ ਮੀਟਰ ਤੱਕ ਪਹੁੰਚ ਗਿਆ ਸੀ। ਇਹ ਖਤਰੇ ਦੇ ਨਿਸ਼ਾਨ ਤੋਂ 3.4 ਮੀਟਰ ਜ਼ਿਆਦਾ ਹੈ। ਦਿੱਲੀ ਵਿਚ ਸੁਪਰੀਮ ਕੋਰਟ ਦੇ ਬਾਹਰ ਸੜਕ ’ਤੇ ਪਾਣੀ ਭਰ ਗਿਆ ਹੈ। ਹੜ੍ਹ ਦਾ ਪਾਣੀ ਯਮੁਨਾ ਬਜ਼ਾਰ, ਲਾਲ ਕਿਲ੍ਹਾ, ਰਾਜਘਾਟ ਅਤੇ ਆਈਐਸਬੀਟੀ-ਕਸ਼ਮੀਰੀ ਗੇਟ ਤੱਕ ਪਹੁੰਚ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਥਾਵਾਂ ’ਤੇ ਤਿੰਨ-ਤਿੰਨ ਫੁੱਟ ਤੱਕ ਪਾਣੀ ਭਰ ਗਿਆ ਸੀ। ਇਸ ਤੋਂ ਇਲਾਵਾ ਮਜਨੂੰ ਕਾ ਟਿੱਲਾ, ਨਿਗਮ ਬੋਧ ਘਾਟ, ਮੋਨੇਸਟ੍ਰੀ ਮਾਰਕਿਟ, ਵਜੀਰਾਬਾਦ, ਗੀਤਾ ਕਾਲੋਨੀ ਅਤੇ ਸ਼ਾਹਦਰਾ ਏਰੀਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਸਦੇ ਚੱਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫੌਜ ਤੋਂ ਮੱਦਦ ਦੀ ਮੰਗ ਕੀਤੀ ਹੈ। ਐਨ.ਡੀ.ਆਰ.ਐਫ. ਦੇ ਡੀਆਈਜੀ ਮੋਹਸਿਨ ਨੇ ਦੱਸਿਆ ਕਿ ਦਿੱਲੀ ਵਿਚ ਹੜ੍ਹ ਨਾਲ ਛੇ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਜਿਹੜੇ ਲੋਕ ਨੀਵੇਂ ਇਲਾਕਿਆਂ ਵਿਚ ਰਹਿ ਰਹੇ ਹਨ, ਉਨ੍ਹਾਂ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ।