ਪਾਕਿਸਤਾਨ : ਘਰ ‘ਚ ਲੱਗੀ ਅੱਗ, ਬੱਚਿਆਂ ਸਮੇਤ ਜਿਉਂਦੇ ਸੜੇ ਪਰਿਵਾਰ ਦੇ 10 ਮੈਂਬਰ

ਲਾਹੌਰ – ਪਾਕਿਸਤਾਨ ਵਿਖੇ ਲਾਹੌਰ ਵਿਚ ਬੁੱਧਵਾਰ ਨੂੰ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਛੇ ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ 10 ਮੈਂਬਰ ਝੁਲਸ ਗਏ। ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਿਓ ਨਿਊਜ਼ ਚੈਨਲ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਦੇ ਭਾਟੀ ਗੇਟ ਇਲਾਕੇ ਵਿੱਚ ਦਿਨ ਦੀ ਤੜਕੇ ਵਾਪਰੀ ਜਦੋਂ ਇੱਕ ਫਰਿੱਜ ਦਾ ਕੰਪ੍ਰੈਸਰ ਫਟ ਗਿਆ।
ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਧੂੰਏਂ ਨੂੰ ਬਾਹਰ ਕੱਢਣ ਲਈ ਘਰ ਵਿੱਚ ਹਵਾਦਾਰੀ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਪਰਿਵਾਰ ਦੇ 10 ਮੈਂਬਰ – ਇੱਕ ਆਦਮੀ, ਉਸਦੀ ਪਤਨੀ, ਦੋ ਹੋਰ ਔਰਤਾਂ, ਪੰਜ ਬੱਚੇ ਅਤੇ ਇੱਕ ਸੱਤ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦਾ ਇੱਕ ਮੈਂਬਰ ਇਮਾਰਤ ਤੋਂ ਛਾਲ ਮਾਰ ਕੇ ਅੱਗ ਤੋਂ ਬਚਣ ਵਿੱਚ ਕਾਮਯਾਬ ਰਿਹਾ। ਬਚਾਅ ਦਲ ਨੇ ਦੱਸਿਆ ਕਿ ਸੜੀ ਹੋਈ ਇਮਾਰਤ ਨੂੰ ਠੰਢਾ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਅੰਤਰਿਮ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਘਟਨਾ ਦੀ ਵਿਆਪਕ ਜਾਂਚ ਦੇ ਹੁਕਮ ਦਿੱਤੇ ਹਨ।