ਪੰਜਾਬ-ਹਰਿਆਣਾ ‘ਚ ਅਪਰਾਧੀਆਂ ਨਾਲ ਨਜਿੱਠਣ ਲਈ NIA ਦਾ ਪਲਾਨ, ਆਰਗੇਨਾਈਜ਼ਡ ਕ੍ਰਾਈਮ ਦਾ ਟੁੱਟੇਗਾ ਲੱਕ

ਲੁਧਿਆਣਾ – ਉੱਤਰ ਭਾਰਤ ਵਿਚ ਸਰਗਰਮ ਅਪਰਾਧਕ ਸਿੰਡੀਕੇਟ ਅਤੇ ਗੈਂਗਸਟਰ ਇਕੋ ਸਿਸਟਮ ਦੀਆਂ ਸੂਚਨਾਵਾਂ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਨੇ ਨਜਿੱਠਣ ਨੂੰ ਲੈ ਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਪੁਲਸ ਦੇ ਨਾਲ ਮਿਲ ਕੇ ਇਕ ਸਮੂਹਿਕ ਸੰਸਥਾਗਤ ਤੰਤਰ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਰਾਜਾਂ ਵਿਚ ਸਰਗਰਮ ਵੱਖ-ਵੱਖ ਅਪਰਾਧਕ ਸਿੰਡੀਕੇਟ ਅਤੇ ਪੂਰੇ ਨੈੱਟਵਰਕ ਦੀ ਜਾਣਕਾਰੀ ਲਈ ਅਤੇ ਮੈਡ ਕਰਨ ਲਈ ਜੁਆਇੰਟ ਲਿਸਟਿੰਗ ਕਮੇਟੀ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ ਜਿਸ ਵਿਚ ਤਿੰਨੋ ਰਾਜਾਂ ਦੀ ਪੁਲਸ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।
ਐੱਨ.ਆਈ.ਏ. ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਦੀ ਅਗਵਾਈ ਵਿਚ ਕਰਵਾਈ ਮੀਟਿੰਗ ਵਿਚ ਡੀ.ਜੀ.ਪੀ. ਹਰਿਆਣਾ ਪੀ.ਕੇ. ਅਗਰਵਾਲ, ਡੀ.ਜੀ.ਪੀ. ਪੰਜਾਬ ਗੌਰਵ ਯਾਦਵ, ਡੀ.ਜੀ.ਪੀ. ਚੰਡੀਗੜ੍ਹ ਪਰਾਵੀਰ ਰੰਜਨ, ਸਪੈਸ਼ਲ ਡੀ.ਜੀ.ਪੀ. (ਅੰਦਰੂਨੀ ਸੁਰੱਖਿਆ) ਆਰ.ਐੱਨ. ਢੋਕੇ, ਏ.ਡੀ.ਜੀ.ਪੀ. ਸੀ.ਆਈ.ਡੀ. ਹਰਿਆਣਾ ਵਿਜੇ ਸ਼ੇਖਰ, ਆਈ.ਜੀ.ਪੀ. ਨਿਰਲਭ ਕਿਸ਼ੋਰ, ਆਈ.ਜੀ.ਪੀ. ਚੰਡੀਗੜ੍ਹ ਰਾਜ ਕੁਮਾਰ, ਡੀ.ਆਈ.ਜੀ. ਏ.ਟੀ.ਐੱਫ. ਸਿਮਰਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਹੋਏ ਸਨ। ਇਸ ਮੌਕੇ ਆਰਗੇਨਾਈਜ਼ਡ ਕ੍ਰਿਮੀਨਲ ਸਿੰਡੀਕੇਟ ਦੇ ਮੈਂਬਰਾਂ ਤੇ ਉਨ੍ਹਾਂ ਦੇ ਲੀਡਰਾਂ, ਗੈਂਗਸਟਰਾਂ, ਕ੍ਰਿਮੀਨਲ ਗਰੁੱਪਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਨਾਲ ਸਬੰਧਤ ਵੱਖ-ਵੱਖ ਅਪਰਾਧਕ ਮਾਮਲਿਆਂ ਦੀ ਜਾਂਚ ਸਬੰਧੀ ਪਤਾ ਲਗਾਇਆ ਗਿਆ। ਵੱਖ-ਵੱਖ ਪੁਲਸ ਏਜੰਸੀਆਂ ਦੇ ਵਿਚ ਅਪਰਾਧਕ ਅੱਤਵਾਦੀ ਸਿੰਡੀਕੇਟ ਨਾਲ ਸਬੰਧਤ ਇਨਪੁਟ ਦੇ ਆਦਾਨ-ਪ੍ਰਦਾਨ ਕਰਕੇ ਸਮੂਹਿਕ ਤੌਰ ’ਤੇ ਨਜਿੱਠਣ ਲਈ ਕਦਮ ਚੁੱਕਿਆ ਜਾ ਰਿਹਾ ਹੈ।
ਐੱਨ.ਆਈ.ਏ. ਨੇ ਕਿ ਕ੍ਰਿਮੀਨਲ ਟੈਰਟ ਸਿੰਡੀਕੇਟ ਦੇ ਖ਼ਿਲਾਫ਼ ਤਿੰਨ ਕੇਸਾਂ ਦੀ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਸਾਂਝਾ ਕੀਤਾ ਜੋ ਜੇਲਾਂ ਵਿਚ ਬੰਦ ਅਪਰਾਧਕ ਸਿੰਡੀਕੇਟ ਵੱਲੋਂ ਅਪਣਾਈਆਂ ਜਾ ਰਹੀਆਂ ਹਨ। ਇਸ ਅਪਰਾਧਕ ਸਮੱਸਿਆ ਦੇ ਹੱਲ ਲਈ ਅਪਰਾਧਕੀਆਂ ਖ਼ਿਲਾਫ਼ ਚੱਲ ਰਹੇ ਕੇਸਾਂ ਦੀ ਤੇਜ਼ੀ ਨਾਲ ਟ੍ਰੈਕਿੰਗ ਕਰਨ ਅਤੇ ਗਵਾਹ ਸੁਰੱਖਿਆ ਪਲਾਨਿੰਗ ਦੀ ਲੋੜ ’ਤੇ ਜ਼ੋਰ ਦਿੱਤਾ। ਸਾਰੀਆਂ ਸੁਰੱਖਿਆ ਏਜੰਸੀਆਂ ਦੇ ਪ੍ਰਤੀਨਿਧੀਆਂ ਨੇ ਆਪਣੇ ਆਪਣੇ ਵਿਚਾਰ ਰੱਖੇ। ਅਪਰਾਧੀਆਂ ਅਤੇ ਗੈਂਗਸਟਰਾਂ ਦੇ ਵਿਚ ਵੱਧ ਰਹੇ ਨੈਕਸਸ, ਉਨ੍ਹਾਂ ਦੇ ਅੰਤਰਰਾਜੀ ਸਬੰਧ ਅਤੇ ਆਪਸੀ ਮਤਭੇਦ ਉੱਤਰੀ ਭਾਰਤ ਦੇ ਰਾਜਾਂ ਲਈ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਅਪਰਾਧਕ ਗੈਂਗਸਟਰ ਸਿੰਡੀਕੇਟ ਦੇ ਛੋਟੇ ਵੱਡੇ ਪੱਧਰ ਦੇ ਕਰਿੰਦੇ ਅਤੇ ਹੋਰ ਸਾਧਨ ਇਨ੍ਹਾਂ ਰਾਜਾਂ ਵਿਚ ਫੈਲੇ ਹੋਏ ਹਨ ਜਿਨ੍ਹਾਂ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਲਈ ਵੱਖ-ਵੱਖ ਰਾਜਾਂ ਦੀ ਪੁਲਸ ਵੱਲੋਂ ਕੋਆਰਡੀਨੇਟ ਅਤੇ ਯਤਨਾਂ ਦੀ ਲੋੜ ਹੈ। ਇਨ੍ਹਾਂ ਅਪਰਾਧਕ ਸਿੰਡੀਕੇਟ ਦੇ ਨੈੱਟਵਰਕ ਨੂੰ ਨਸ਼ਟ ਕਰਨ, ਉਨ੍ਹਾਂ ਦੀਆਂ ਗਤੀਵਿਧੀਆਂ ਰੋਕਣ ਅਤੇ ਨਿਆਂ ਯਕੀਨੀ ਬਣਾਉਣ ਲਈ ਨਿਰਧਾਇਕ ਕਾਰਵਾਈ ਦੀ ਲੋੜ ਹੈ। ਇਸੇ ਦੇ ਨਾਲ ਵਿਦੇਸ਼ਾਂ ਵਿਚ ਬੈਠੇ ਅਪਰਾਧਕ ਸਿੰਡੀਕੇਟ ਦੇ ਸਰਗਰਮ ਨੇਤਾਵਾਂ ਅਤੇ ਮੈਂਬਰਾਂ ਦੀ ਹਵਾਲਗੀ ਅਤੇ ਦੇਸ਼ ਤੋਂ ਬਾਹਰ ਕੱਢਣ ਐੱਲ.ਈ.ਏ. ਤੋਂ ਅੰਤਰਰਾਸ਼ਟਰੀ ਸੰਪਰਕ ਅਤੇ ਸਹਿਯੋਗ ਜ਼ਰੂਰੀ ਹੈ।