ਕਾਂਗਰਸ ਪ੍ਰਧਾਨ ਖੜਗੇ ਨੇ ਮਹਿੰਗਾਈ ਨੂੰ ਲੈ ਕੇ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਬਜ਼ੀਆਂ ਅਤੇ ਕੁਝ ਹੋਰ ਖਾਧ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਬੁੱਧਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ ਦਾ ਸੱਤਾ ਤੋਂ ਸਫ਼ਾਇਆ ਕਰ ਦੇਣਗੇ। ਖੜਗੇ ਨੇ ਟਵੀਟ ਕੀਤਾ,”ਮੋਦੀ ਸਰਕਾਰ ਦੀ ਲੁੱਟ ਨਾਲ ਮਹਿੰਗਾਈ ਅਤੇ ਬੇਰੁਜ਼ਗਾਰੀ ਦੋਵੇਂ ਲਗਾਤਾਰ ਵਧ ਰਹੀਆਂ ਹਨ ਪਰ ਭਾਜਪਾ ਸੱਤਾ ਦੇ ਲਾਲਚ ‘ਚ ਲੀਨ ਹੈ। ਸਬਜ਼ੀਆਂ ਦੀ ਕੀਮਤ ਆਸਮਾਨ ਛੂਹ ਰਹੀ ਹੈ। ਦੇਸ਼ ‘ਚ ਕੁੱਲ ਬੇਰੁਜ਼ਗਾਰੀ ਦਰ 8.45 ਫੀਸਦੀ ਹੋ ਗਈ ਹੈ। ਪੇਂਡੂ ਖੇਤਰਾਂ ‘ਚ ਬੇਰੁਜ਼ਗਾਰੀ ਦਰ 8.73 ਫੀਸਦੀ ਹੈ।”
ਖੜਗੇ ਨੇ ਦਾਅਵਾ ਕੀਤਾ ਕਿ ਪਿੰਡਾਂ ‘ਚ ਮਨਰੇਗਾ ਦੇ ਅਧੀਨ ਕੰਮ ਦੀ ਮੰਗ ਸਿਖ਼ਰ ‘ਤੇ ਹੈ ਪਰ ਕੰਮ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ,”ਗ੍ਰਾਮੀਣ ਤਨਖਾਹ ਦਰ ਘਟਿਆ ਹੈ। ਨਰਿੰਦਰ ਮੋਦੀ ਜੀ, ਦੇਸ਼ ਦੀ ਜਨਤਾ ਜਾਣਦੀ ਹੈ ਕਿ ਚੋਣਾਂ ਦੇ ਪਹਿਲੇ ਤੁਸੀਂ ਕਿਸੇ ‘ਚੰਗੇ ਦਿਨ’, ‘ਅੰਮ੍ਰਿਤ ਕਾਲ’ ਵਰਗੇ ਨਾਅਰਿਆਂ ‘ਤੇ ਕੰਮ ਕਰ ਰਹੇ ਤਾਂ ਕਿ ਵਿਗਿਆਪਨਾਂ ਦੀ ਲੀਪਾਪੋਤੀ ਤੋਂ ਤੁਹਾਡੀ ਨਾਕਾਮੀ ਲੁੱਕ ਜਾਵੇ।” ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ,”ਇਸ ਵਾਰ ਅਜਿਹਾ ਨਹੀਂ ਹੋਵੇਗਾ, ਜਨਤਾ ਜਾਗਰੂਕ ਹੋ ਚੁੱਕੀ ਹੈ ਅਤੇ ਤੁਹਾਡੇ ਇਹ ਖੋਖਲ੍ਹੇ ਨਾਅਰਿਆਂ ਦਾ ਜਵਾਬ ਭਾਜਪਾ ਖ਼ਿਲਾਫ਼ ਵੋਟ ਦੇ ਕੇ ਕਰੇਗੀ। ਮੁਆਫ਼ ਤਾਂ ਕੀ, ਜਨਤਾ ਭਾਜਪਾ ਨੂੰ ਸੱਤਾ ਤੋਂ ਸਾਫ਼ ਕਰ ਦੇਵੇਗੀ।”