ਮੋਗਾ ਨਗਰ ਨਿਗਮ ‘ਤੇ ਆਪ ਦਾ ਕਬਜ਼ਾ, ਕਾਂਗਰਸੀ ਮੇਅਰ ਨਿਤਿਕਾ ਭੱਲਾ ਭਰੋਸਗੀ ਦਾ ਵੋਟ ਹਾਰੇ

ਮੋਗਾ : ਪੰਜਾਬ ‘ਚ ਨਗਰ ਨਿਗਮ ਮੋਗਾ ਆਮ ਆਦਮੀ ਪਾਰਟੀ ਦੇ ਕਬਜ਼ੇ ਵਾਲਾ ਪਹਿਲਾ ਨਗਰ ਨਿਗਮ ਬਣ ਗਿਆ ਹੈ ਕਿਉਂਕਿ ਨਿਗਮ ਹਾਊਸ ਦੇ 50 ਮੈਂਬਰਾਂ ਨੇ ਕੁੱਝ ਦਿਨ ਪਹਿਲਾਂ ਕਾਂਗਰਸੀ ਮੇਅਰ ਨਿਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਸੀ, ਜਿਸ ਤਹਿਤ ਅੱਜ ਮੇਅਰ ਨਿਤਿਕਾ ਭੱਲਾ ਭਰੋਸੇ ਦਾ ਵੋਟ ਹਾਰ ਗਏ।
ਇਸ ਕਾਰਨ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋਣਾ ਪਿਆ ਹੈ। ਨਗਰ ਨਿਗਮ ਮੋਗਾ ਨੂੰ ਕੁੱਝ ਦਿਨਾਂ ਤੱਕ ਆਮ ਆਦਮੀ ਪਾਰਟੀ ਪਾਸੋਂ ਨਵਾਂ ਮੇਅਰ ਮਿਲਣਾ ਤੈਅ ਹੈ। ਹਲਕਾ ਵਿਧਾਇਕਾ ਅਮਨਦੀਪ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ 41 ਕੌਂਸਲਰਾਂ ਨੇ ਮੇਅਰ ਦੇ ਖ਼ਿਲਾਫ਼ ਵੋਟ ਪਾ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ।