‘ਬਿਲਕੁਲ ਵੱਖਰੇ ਪੱਧਰ ਦਾ ਸੀ PM ਮੋਦੀ ਦਾ ਅਮਰੀਕਾ ਦੌਰਾ’, ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਾਂਝਾ ਕੀਤਾ ਤਜ਼ਰਬਾ

ਕੋਲਕਾਤਾ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਯੁਕਤ ਰਾਜ (ਅਮਰੀਕਾ) ਦੀ ਹਾਲੀਆ ਸਰਕਾਰੀ ਯਾਤਰਾ ਪੂਰੀ ਤਰ੍ਹਾਂ ਵੱਖਰੇ ਪੱਧਰ ਦੀ ਸੀ। ਉਨ੍ਹਾਂ ਕਿਹਾ ਕਿ ਇਹ ਇਹ ਇੱਕੋ-ਇੱਕ ਮੌਕਾ ਸੀ ਜਦੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਦੋ ਵਾਰ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ ਹੋਵੇ। ਭਾਰਤ ਦੇ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਅਜਿਹਾ ਕਦੇ ਨਹੀਂ ਕੀਤਾ।
ਵਿਦੇਸ਼ ਮੰਤਰੀ ਨੇ ਕਿਹਾ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਸਿਰਫ਼ ਦੂਜੀ ਰਾਜ ਫੇਰੀ ਸੀ। ਇਸ ਤੋਂ ਪਹਿਲਾਂ ਇੱਕੋ ਇੱਕ ਹੋਰ ਰਾਜ ਦੌਰਾ ਡਾ: ਮਨਮੋਹਨ ਸਿੰਘ ਨੇ 2009 ਵਿਚ ਕੀਤਾ ਸੀ। ਇਕ ਸਮਾਗਮ ਦੌਰਾਨ ‘ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦੌਰਾ ਵੱਖਰਾ ਕਿਵੇਂ ਸੀ’ ਪੁੱਛੇ ਜਾਣ ‘ਤੇ ਜੈਸ਼ੰਕਰ ਨੇ ਕਿਹਾ ਕਿ 1985 ਵਿਚ ਰਾਜੀਵ ਗਾਂਧੀ ਦਾ ਦੌਰਾ ਅਜਿਹੀ ਪਹਿਲੀ ਫੇਰੀ ਸੀ ਜਿੱਥੇ ਉਹ ਵਾਸ਼ਿੰਗਟਨ ਵਿਚ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੇ ਅਸੀਂ ਵੇਖੀਏ ਕਿ ਸਾਡੇ ਇਤਿਹਾਸ ਵਿਚ ਤਿੰਨ ਵੱਡੇ ਦੌਰੇ ਕਿਹੜੇ ਸਨ ਤਾਂ ਤਮਾਮ ਲੋਕਾਂ ਦਾ ਕਹਿਣਆ ਹੋਵੇਗਾ ਕਿ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੈਡੀਸਨ ਸਕੁਏਅਰ ਗਾਰਡਨ ਫੇਰੀ, ਡਾ. ਮਨਮੋਹਨ ਸਿੰਘ ਦਾ ਦੌਰਾ ਜਿੱਥੇ ਪ੍ਰਮਾਣੂ ਸਮਝੌਤਾ ਹੋਇਆ ਅਤੇ ਰਾਜੀਵ ਗਾਂਧੀ ਦੀ ਫੇਰੀ ਕਿਉਂਕਿ ਉਨ੍ਹਾਂ ਨੇ ਅਸਲ ਵਿਚ ਭਾਰਤ ਨਾਲ ਸਬੰਧਾਂ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਜੈਸ਼ੰਕਰ ਨੇ ਕਿਹਾ ਕਿ ਉਹ ਇਨ੍ਹਾਂ ਤਿੰਨਾਂ ਦੌਰਿਆਂ ਲਈ ਵਾਸ਼ਿੰਗਟਨ ਵਿਚ ਸੀ। ਇਸ ਲਈ ਉਨ੍ਹਾਂ ਤਿੰਨਾਂ ਮੁਲਾਕਾਤਾਂ ਨੂੰ ਇਕ ਕਿਸਮ ਦੇ ਮਾਪਦੰਡ ਦੇ ਰੂਪ ਵਿਚ ਮੈਂ ਤੁਹਾਨੂੰ ਯਕੀਨਨ ਦੱਸ ਸਕਦਾ ਹਾਂ ਕਿ ਇਹ ਮੁਲਾਕਾਤ ਇਕ ਬਿਲਕੁਲ ਵੱਖਰੇ ਪੱਧਰ ਦੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਸਿਰਫ ਨੈਲਸਨ ਮੰਡੇਲਾ ਅਤੇ ਵਿੰਸਟਨ ਚਰਚਿਲ ਨੇ ਨੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਇਕ ਤੋਂ ਵੱਧ ਵਾਰ ਸੰਬੋਧਨ ਕੀਤਾ ਹੈ।