ਦਿੱਲੀ ਦੀ ਹਵਾ ਗੁਣਵੱਤਾ ਸੁਧਾਰਨਾ ਇਕ ਬੇਹੱਦ ਕਠਿਨ ਕੰਮ ਰਿਹੈ : CM ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ਹਿਰ ‘ਚ ਹਵਾ ਗੁਣਵੱਤਾ ਨੂੰ ਸੁਧਾਰਨਾ ਬੇਹੱਦ ਮੁਸ਼ਕਲ ਕੰਮ ਰਿਹਾ ਹੈ। ਮੁੱਖ ਮੰਤਰੀ ਦਾ ਇਹ ਬਿਆਨ ਵਾਤਾਵਰਣ ਮੰਤਰਾਲਾ ਦੇ ਬਿਆਨ ਦੇ ਇਕ ਦਿਨ ਬਾਅਦ ਆਇਆ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਦਿੱਲੀ ‘ਚ ਸਾਲ ‘ਚੰਗੇ ਤੋਂ ਮੱਧਮ’ ਹਵਾ ਗੁਣਵੱਤਾ ਵਾਲੇ ਸਭ ਤੋਂ ਵੱਧ ਦਿਨ ਦਰਜ ਕੀਤੇ ਗਏ ਹਨ। ਦਿੱਲੀ ‘ਚ ਸਾਲ 2016 ਤੋਂ ਲੈ ਕੇ ਹੁਣ ਤੱਕ ਦੇ 7 ਸਾਲਾਂ ਦੀ ਛਮਾਹੀ (ਜਨਵਰੀ-ਜੂਨ) ‘ਚ ਸਾਲ 2023 ‘ਚ ਸਭ ਤੋਂ ਘੱਟ ਅਜਿਹੇ ਦਿਨ ਦਰਜ ਕੀਤੇ ਗਏ ਹਨ, ਜਦੋਂ ਹਵਾ ਗੁਣਵੱਤਾ ‘ਖ਼ਰਾਬ ਤੋਂ ਗੰਭੀਰ’ ਸ਼੍ਰੇਣੀ ਦਰਮਿਆਨ ਰਹੀ।
ਇਸ ‘ਚ ਕੋਰੋਨਾ ਨਾਲ ਪ੍ਰਭਾਵਿਤ ਸਾਲ 2020 ਦੇ ਅੰਕੜੇ ਸ਼ਾਮਲ ਨਹੀਂ ਹਨ। ਕੇਜਰੀਵਾਲ ਨੇ ਟਵੀਟ ਕੀਤਾ,”ਹਵਾ ਗੁਣਵੱਤਾ ਨੂੰ ਸੁਧਾਰਨਾ ਬਹੁਤ ਮੁਸ਼ਕਲ ਕੰਮ ਰਿਹਾ ਪਰ ਦਿੱਲੀ ਵਾਸੀਆਂ ਰਾਹੀਂ ਇਕ ਲੜੀ ‘ਚ ਚੁੱਕੇ ਗਏ ਕਦਮਾਂ ਤੋਂ ਅਸੀਂ ਅਸੰਭਵ ਦਿੱਸਣ ਵਾਲੇ ਕੰਮ ਕਰ ਲਏ। ਅਜੇ ਵੀ ਬਹੁਤ ਅੱਗੇ ਜਾਣਾ ਹੈ। ਦਿੱਲੀ ਦੇ ਲੋਕਾਂ ਨੇ ਹਮੇਸ਼ਾ ਦੂਜਿਆਂ ਲਈ ਅਸੰਭਵ ਲੱਗਣ ਵਾਲੇ ਕੰਮਾਂ ਨੂੰ ਕੀਤਾ ਹੈ।” ਦਿੱਲੀ ‘ਚ ਇਸ ਦੌਰਾਨ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 200 ਅੰਕਾਂ ਤੋਂ ਹੇਠਾਂ ‘ਮੱਧਮ’ ਸ਼੍ਰੇਣੀ ‘ਚ ਰਿਹਾ। ਦਿੱਲੀ ‘ਚ ਘੱਟੋ-ਘੱਟ ਔਸਤ ਏ.ਕਿਊ.ਆਈ. ਪਿਛਲੇ ਸਾਲ 7 ਸਾਲਾਂ ‘ਚ ਜਨਵਰੀ ਤੋਂ ਜੂਨ 2023 ਦਰਮਿਆਨ ਦਰਜ ਕੀਤਾ ਗਿਆ। ਵਾਤਾਵਰਣ ਮੰਤਰਾਲਾ ਨੇ ਕਿਹਾ ਕਿ ਇਹ ਸੁਧਾਰ ਠੋਸ ਸੂਖਮ ਕਣ (ਪੀਐੱਮ 2.5 ਅਤੇ ਪੀਐੱਮ10) ਅਤੇ ਹੋਰ ਹਾਨੀਕਾਰਕ ਨਿਕਾਸ ਨਾਲ ਹਵਾ ਪ੍ਰਦੂਸ਼ਕਾਂ ‘ਚ ਪੂਰੀ ਕਮੀ ਦਾ ਸੰਕੇਤ ਦਿੰਦਾ ਹੈ।