BSF ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਲਿਆਂਦੀ ਗਈ ਹੈਰੋਇਨ ਕੀਤੀ ਬਰਾਮਦ, 4 ਗ੍ਰਿਫ਼ਤਾਰ

ਰਾਜਸਥਾਨ ‘ਚ ਗੰਗਾਨਗਰ ਜ਼ਿਲ੍ਹੇ ਦੇ ਘੜਸਾਨਾ ਥਾਣਾ ਖੇਤਰ ‘ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਅਤੇ ਪੁਲਸ ਦੀ ਸੰਯੁਕਤ ਕਾਰਵਾਈ ‘ਚ ਮੰਗਲਵਾਰ ਦੇਰ ਰਾਤ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਸਿਲਸਿਲੇ ‘ਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਹੈਰੋਇਨ ਸਰਹੱਦ ਪਾਰ ਤੋਂ ਡਰੋਨ ਤੋਂ ਲਿਆਂਦੀ ਗਈ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਡਿਪਟੀ ਸੁਪਰਡੈਂਟ (ਅਨੂਪਗੜ੍ਹ) ਰਾਮੇਸ਼ਵਰ ਲਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਬੀ.ਐੱਸ.ਐੱਫ. ਅਤੇ ਪੁਲਸ ਦੀ ਸੰਯੁਕਤ ਕਾਰਵਾਈ ‘ਚ ਅਨੂਪਗੜ੍ਹ ਕਸਬੇ ਦੀ ਟੀਬਾ ਪੋਸਟ ਅਤੇ ਸੁਰਮਾ ਪੋਸਟ ਦਰਮਿਨ ਪਿੰਡ 22 ਐੱਮਡੀ ਕੋਲ 2 ਕਿਲੋਗ੍ਰਾਮ ਹੈਰੋਇਨ ਅਤੇ ਡਰੋਨ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸੇ ਡਰੋਨ ਦੇ ਮਾਧਿਅਮ ਨਾਲ ਸਰਹੱਦ ਪਾਰ ਤੋਂ ਹੈਰੋਇਨ ਪਹੁੰਚਾਈ ਗਈ ਸੀ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੀ ਖੇਪ ਲੈਣ ਆਏ ਕੈਲਾਸ਼ ਸੈਨੀ, ਜਨਾਬ ਅਲੀ, ਰਾਜਪਾਲ, ਜੈਮਲ ਸਿੰਘ ਨੂੰ ਗ੍ਰਿਫ਼ਤਰ ਕੀਤਾ ਗਿਆ ਹੈ। ਮਾਮਲੇ ‘ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।