ਦਰਦਨਾਕ ਹਾਦਸਾ! LPG ‘ਚ ਰਿਸਾਅ ਕਾਰਨ ਲੱਗੀ ਅੱਗ, ਤਿੰਨ ਬੱਚੇ ਜਿਊਂਦੇ ਸੜੇ

ਭਿੰਡ – ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਘਰ ‘ਚ ਅੱਗ ਲੱਗਣ ਨਾਲ 2 ਕੁੜੀਆਂ ਸਮੇਤ ਤਿੰਨ ਨਾਬਾਲਗਾਂ ਦੀ ਝੁਲਸ ਕੇ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 2 ਦੀ ਹਾਲਤ ਗੰਭੀਰ ਹੈ। ਪੁਲਸ ਨੂੰ ਸ਼ੱਕ ਹੈ ਕਿ ਖਾਣਾ ਪਕਾਉਣ ਦੌਰਾਨ ਐੱਲ.ਪੀ.ਜੀ. ਦੀ ਰਿਸਾਅ ਕਾਰਨ ਅੱਗ ਲੱਗੀ। ਪੁਲਸ ਸਬ ਡਿਵੀਜ਼ਨਲ ਅਧਿਕਾਰੀ (ਐੱਸ.ਡੀ.ਓ.ਪੀ.) ਰਾਜੇਸ਼ ਰਾਠੌੜ ਨੇ ਦੱਸਿਆ ਕਿ ਇਹ ਘਟਨਾ ਗੋਰਮੀ ਪੁਲਸ ਥਾਣਾ ਖੇਤਰ ਦੇ ਦਾਨੇਕਪੁਰਾ ਪਿੰਡ ‘ਚ ਹੋਈ। ਉਨ੍ਹਾਂ ਕਿਹਾ ਕਿ ਇਕ 4 ਸਾਲ ਦਾ ਮੁੰਡਾ, ਉਸ ਦੀ 10 ਸਾਲ ਦੀ ਭੈਣ ਅਤੇ ਉਨ੍ਹਾਂ ਦੀ 5 ਸਾਲ ਦੀ ਚਚੇਰੀ ਭੈਣ ਦੀ ਅੱਗ ‘ਚ ਸੜ ਕੇ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਗ੍ਰਹਿ ਸਵਾਮੀ ਅਖਿਲੇਸ਼ ਰਾਜਪੂਤ ਅਤੇ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਗਵਾਲੀਅਰ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਗ੍ਰਹਿ ਸਵਾਮੀ ਦੇ ਨਾਤੀ-ਪੋਤੇ ਸਨ। ਰਾਠੌੜ ਨੇ ਕਿਹਾ ਕਿ ਅਖਿਲੇਸ਼ ਦੀ ਨੂੰਹ ਅਤੇ ਧੀ ਦਾ ਗੋਰਮੀ ਸਿਹਤ ਕੇਂਦਰ ‘ਚ ਇਲਾਜ ਚੱਲ ਰਿਹਾ ਹੈ। ਅਧਿਕਾਰੀ ਨੇ ਕਿਹਾ,”ਹਾਲਾਂਕਿ ਅੱਗ ਲੱਗਣ ਕਾਰਨ ਐੱਲ.ਪੀ.ਜੀ. ਰਿਸਾਅ ਪ੍ਰਤੀਤ ਹੁੰਦਾ ਹੈ। ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕਰਨ ਲਈ ਇਕ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਸਹੀ ਕਾਰਨ ਦਾ ਪਤਾ ਲੱਗੇਗਾ।