ਲਾਰੈਂਸ ਬਿਸ਼ਨੋਈ ਗੈਂਗ ਦੇ 10 ਸ਼ੂਟਰ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ‘ਚ ਸਨ ਮੁਲਜ਼ਮ

ਗੁਰੂਗ੍ਰਾਮ- ਹਰਿਆਣ ਦੀ ਗੁਰੂਗ੍ਰਾਮ ਪੁਲਸ ਨੇ ਲਾਰੈਂਸ ਬਿਸ਼ਨੋਈ ਦੇ 10 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸਾਰੇ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ਾਰਪ ਸ਼ੂਟਰ ਹਨ, ਜੋ ਕਿ ਗੋਲਡੀ ਬਰਾੜ ਦੇ ਹੁਕਮਾਂ ‘ਤੇ ਕੰਮ ਕਰ ਰਹੇ ਸਨ। ਗੋਲਡੀ ਬਰਾੜ ਨੇ ਵਿਦੇਸ਼ੀ ਧਰਤੀ ‘ਤੇ ਬੈਠ ਕੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਇਕੱਠਾ ਕੀਤਾ ਅਤੇ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਗਾਤਾਰ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਇਸ ਕੜੀ ਤਹਿਤ ਗੁਰੂਗ੍ਰਾਮ ਵਿਚ ਵੀ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾਉਂਦੇ ਹੋਏ ਪੁਲਸ ਨੇ 10 ਖੂੰਖਾਰ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ। ਕੈਨੇਡਾ ਤੋਂ ਬੈਠ ਕੇ ਲਗਾਤਾਰ ਗੈਂਗ ਨੂੰ ਆਪਰੇਟ ਕਰ ਰਿਹਾ ਗੋਲਡੀ ਬਰਾੜ, ਇਨ੍ਹਾਂ ਸਾਰੇ ਦੋਸ਼ੀਆਂ ਵਿਚ ਸੰਪਰਕ ਵਿਚ ਸੀ।
10 ਵਿਚੋਂ 7 ਮੁਲਜ਼ਮਾਂ ਨੂੰ ਪੁਲਸ ਦੀ ਵਰਦੀ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੀ ਵਰਦੀ ਪਹਿਨ ਕੇ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸਨ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਬਦਮਾਸ਼ ਕਿਸੇ ਵੱਡੀ ਕਿਡਨੈਪਿੰਗ ਅਤੇ ਡਕੈਤੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਦਹਿਸ਼ਤ ਫੈਲਾਉਣ ਵਾਲੇ ਸਨ। ਫ਼ਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਸ ਤਫਤੀਸ਼ ਵਿਚ ਜੁੱਟੀ ਹੋਈ ਹੈ। ਪੁਲਸ ਨੇ ਦੱਸਿਆ ਕਿ ਗੋਲਡੀ ਬਰਾੜ ਇਨ੍ਹਾਂ ਦੋਸ਼ੀਆਂ ਤੋਂ ਵੱਖ-ਵੱਖ ਤਰੀਕੇ ਨਾਲ ਸੰਪਰਕ ਵਿਚ ਰਹਿੰਦਾ ਸੀ ਅਤੇ ਉਸ ਦੇ ਆਦੇਸ਼ਾਂ ‘ਤੇ ਇਨ੍ਹਾਂ ਨੂੰ ਇਕ ਥਾਂ ਇਕੱਠਾ ਕੀਤਾ ਗਿਆ। ਦੋਸ਼ੀਆਂ ਤੋਂ 4ਪਿਸਟਲ, 7 ਪੁਲਸ ਦੀਆਂ ਵਰਦੀਆਂ ਅਤੇ 28 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।