ਕਰਾਚੀ – ਰੂਸ ਨੇ ਪਾਕਿਸਤਾਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਆਰਥਿਕ ਅਤੇ ਊਰਜਾ ਸਬੰਧਾਂ ਨੂੰ ਵਧਾਉਣ ਲਈ ਪਹਿਲੀ ਵਾਰ ਸਿੱਧੀ ਸ਼ਿਪਿੰਗ ਸੇਵਾ ਸ਼ੁਰੂ ਕੀਤੀ ਹੈ। ਸ਼ਨੀਵਾਰ ਨੂੰ ਕਰਾਚੀ ’ਚ ਇਕ ਉਦਘਾਟਨ ਸਮਾਰੋਹ ਤੋਂ ਬਾਅਦ 36,000 ਟਨ ਮਾਲ ਲਿਜਾਣ ਵਾਲਾ ਇਕ ਜਹਾਜ਼ ਕਰਾਚੀ ਬੰਦਰਗਾਹ ਤੋਂ ਸੇਂਟ ਪੀਟਰਸਬਰਗ ਲਈ ਰਵਾਨਾ ਹੋਇਆ।
ਰੂਸੀ ਕੱਚੇ ਤੇਲ ਨਾਲ ਲੱਦਿਆ ਇਕ ਟੈਂਕਰ ਦੇ ਇਸ ਹਫਤੇ ਦੇ ਅੰਤ ’ਚ ਸੇਂਟ ਪੀਟਰਸਬਰਗ ਤੋਂ ਕਰਾਚੀ ਪਹੁੰਚਣ ਦੀ ਉਮੀਦ ਹੈ। ਪੈਟਰੋਲੀਅਮ ਅਤੇ ਊਰਜਾ ਰਾਜ ਮੰਤਰੀ ਮੁਸਾਦਿਕ ਮਲਿਕ ਨੇ ਮੀਡੀਆ ਨੂੰ ਦੱਸਿਆ ਕਿ ਇਹ ਪਹਿਲੀ ਸਿੱਧੀ ਸ਼ਿਪਿੰਗ ਲਾਈਨ ਹੈ ਜੋ ਪਾਕਿਸਤਾਨ ਅਤੇ ਰੂਸ ਵਿਚਾਲੇ ਸ਼ੁਰੂ ਹੋਈ ਹੈ ਅਤੇ ਇਹ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਹੋਰ ਵਧਾਏਗੀ।