ਬੌਲੀਵੁਡ ਅਦਾਕਾਰਾ ਰਿਚਾ ਚੱਢਾ ਜਲਦੀ ਹੀ ਇੰਡੋ-ਬ੍ਰਿਟਿਸ਼ ਪ੍ਰੋਡਕਸ਼ਨ ਆਇਨਾ ‘ਚ ਨਜ਼ਰ ਆਵੇਗੀ। ਇਹ ਉਸ ਦਾ ਕੌਮਾਂਤਰੀ ਜਗਤ ‘ਚ ਪਹਿਲਾ ਪ੍ਰੌਜੈਕਟ ਹੈ ਜਿਸ ਨੂੰ ਅਧਿਕਾਰਿਕ ਤੌਰ ‘ਤੇ ਬੀਤੇ ਦਿਨੀਂ ਲੰਡਨ ਦੇ ਹਾਊਸ ਔਫ਼ ਲੌਰਡਜ਼ ‘ਚ ਜਾਰੀ ਕੀਤਾ ਗਿਆ। ਇਸ ‘ਚ ਰਿਚਾ ਬ੍ਰਿਟਿਸ਼ ਅਦਾਕਾਰ ਵਿਲੀਅਮ ਮੌਸਲੇ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।
ਇਸ ਮੌਕੇ ਸੰਸਦ ਮੈਂਬਰ ਆਰ.ਟੀ.ਸਟੂਅਰਟ ਨੇ ਫ਼ਿਲਮ ਦੇ ਮੁੱਖ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾਵਾਂ ਨਾਲ ਫ਼ਿਲਮ ਸਬੰਧੀ ਐਲਾਨ ਕੀਤਾ। ਆਇਨਾ ਦਾ ਨਿਰਦੇਸ਼ਨ ਮਾਰਕਸ ਮੀਡਟ ਵਲੋਂ ਕੀਤਾ ਜਾਵੇਗਾ। ਇਹ ਫ਼ਿਲਮ ਯੁੱਧਾਂ ਕਾਰਨ ਹੋਈ ਹਿੰਸਾ ਦੇ ਪ੍ਰਭਾਵ ਨੂੰ ਪੇਸ਼ ਕਰਦੀ ਹੈ।