ਉੱਤਰ ਪ੍ਰਦੇਸ਼ ‘ਚ 40 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 4 ਦੀ ਮੌਤ, ਕਈ ਲਾਪਤਾ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ‘ਚ ਸੋਮਵਾਰ ਨੂੰ ਕਰੀਬ 40 ਲੋਕਾਂ ਨੂੰ ਲਿਜਾ ਰਹੀ ਇਕ ਕਿਸ਼ਤੀ ਤਮਸਾ ਨਦੀ ‘ਚ ਪਲਟ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 2 ਦਰਜਨ ਹੋਰ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ। ਹੁਣ ਤੱਕ 4 ਔਰਤਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।
ਖ਼ਬਰਾਂ ਅਨੁਸਾਰ ਭੀੜ ਕਾਰਨ ਕਿਸ਼ਤੀ ਪਲਟੀ ਹੈ। ਸੂਤਰਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਲੋਕ ਸਥਾਨਕ ਮੇਲੇ ‘ਚ ਜਾ ਰਹੇ ਸਨ। ਸਥਾਨਕ ਮਲਾਹਾਂ ਦੀ ਮਦਦ ਨਾਲ ਬਚਾਅ ਕੰਮ ਜਾ ਰਹੀ ਹੈ। ਹੋਰ ਵੇਰਵੇ ਦੀ ਉਡੀਕ ਹੈ।