ਕਰਨਾਟਕ ਵਿਧਾਨ ਸਭਾ ਚੋਣ ਨਤੀਜੇ: ਯੇਦੀਯੁਰੱਪਾ ਬੋਲੇ- ਭਾਜਪਾ ਲਈ ਜਿੱਤ-ਹਾਰ ਕੋਈ ਨਵੀਂ ਗੱਲ ਨਹੀਂ

ਨੈਸ਼ਨਲ ਡੈਸਕ- ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਕਾਂਗਰਸ ਨੂੰ ਬਹੁਮਤ ਮਿਲ ਗਿਆ ਹੈ। ਕਾਂਗਰਸ 137 ਸੀਟਾਂ ‘ਤੇ ਅੱਗੇ ਹੈ, ਉੱਥੇ ਹੀ ਭਾਜਪਾ 64 ਸੀਟਾਂ ‘ਤੇ ਅੱਗੇ ਹੈ। ਕਰਨਾਟਕ ‘ਚ ਵੱਡੀ ਜਿੱਤ ਵੱਲ ਵੱਧ ਰਹੀ ਕਾਂਗਰਸ ਦੇ ਨੇਤਾ ਪਾਰਟੀ ਦੇ ਚੰਗੇ ਪ੍ਰਦਰਸ਼ਨ ਤੋਂ ਖੁਸ਼ ਹਨ।
ਓਧਰ ਨਤੀਜਿਆਂ ਨੂੰ ਭਾਜਪਾ ਨੇ ਵੀ ਸਵੀਕਾਰ ਕਰ ਲਿਆ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਸੂਬੇ ਵਿਚ ਭਾਜਪਾ ਦੇ ਚੁਣਾਵੀ ਮੁਹਿੰਮ ਦੀ ਅਗਵਾਈ ਕਰਨ ਵਾਲੇ ਬੀ. ਐੱਸ. ਯੇਦੀਯੁੱਰਪਾ ਨੇ ਕਿਹਾ ਕਿ ਭਾਜਪਾ ਲਈ ਜਿੱਤ ਅਤੇ ਹਾਰ ਕੋਈ ਨਵੀਂ ਗੱਲ ਨਹੀ ਹੈ। ਪਾਰਟੀ ਵਰਕਰਾਂ ਨੂੰ ਇਨ੍ਹਾਂ ਨਤੀਜਿਆਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅਸੀਂ ਪਾਰਟੀ ਦੀ ਹਾਰ ਬਾਰੇ ਆਤਮ ਮੰਥਨ ਕਰਾਂਗੇ। ਮੈਂ ਇਸ ਫ਼ੈਸਲੇ ਨੂੰ ਸਨਮਾਨਪੂਰਵਕ ਸਵੀਕਾਰ ਕਰਦਾ ਹਾਂ ਅਤੇ ਸਾਨੂੰ ਵੋਟ ਪਾਉਣ ਵਾਲੀ ਜਨਤਾ ਦਾ ਧੰਨਵਾਦ ਕਰਦੇ ਹਾਂ।
ਇਸ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਸੀ ਕਿ ਸਾਰੇ ਨਤੀਜੇ ਆਉਣ ਮਗਰੋਂ ਅਸੀਂ ਵਿਸਥਾਰਪੂਰਵਕ ਵਿਸ਼ੇਲਣ ਕਰਾਂਗੇ। ਇਕ ਰਾਸ਼ਟਰੀ ਰਾਜਨੀਤਕ ਦਲ ਦੇ ਰੂਪ ‘ਚ ਅਸੀਂ ਵੱਖ-ਵੱਖ ਪੱਧਰਾਂ ‘ਤੇ ਆਪਣੀਆਂ ਕਮੀਆਂ ਨੂੰ ਵੇਖਾਂਗੇ, ਉਸ ਵਿਚ ਸੁਧਾਰ ਕਰਨਗੇ ਅਤੇ ਇਸ ਨੂੰ ਮੁੜ ਗਠਿਤ ਕਰ ਕੇ ਲੋਕ ਸਭਾ ਚੋਣਾਂ ‘ਚ ਵਾਪਸੀ ਕਰਾਂਗੇ।