ਪਾਕਿਸਤਾਨ ’ਚ ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਹਿੰਦੂ ਪਿਤਾ ਦਾ ਵੱਢਿਆ ਸਿਰ

ਸੰਘਰ -ਮੁਸਲਿਮ ਨੌਜਵਾਨਾਂ ਦੇ ਸਮੂਹ ਵੱਲੋਂ ਸੰਘਰ ਦੇ ਸ਼ਾਹਦਾਦਪੁਰ ਵਿਖੇ ਇਕ 50 ਸਾਲਾ ਹਿੰਦੂ ਵਿਅਕਤੀ ਅਮਲਖ ਭੀਲ ਦਾ ਸਿਰ ਵੱਢ ਦਿੱਤਾ ਗਿਆ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਕਿ ਆਪਣੀ ਬੇਟੀ ਰੇਸ਼ਮਾ ਭੀਲ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਉਸ ਦਾ ਇਹ ਹਸ਼ਰ ਕੀਤਾ ਗਿਆ। ਪੀੜਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੀੜਤਾ ਨੇ ਪਾਕਿਸਤਾਨ ’ਚ ਹਿੰਦੂ ਲੜਕੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਪਾਕਿਸਤਾਨੀ ਹਿੰਦੂ ਸੰਗਠਨ ‘ਪਾਕਿਸਤਾਨ ਦਰਾਵਰ ਇਤੇਹਾਦ’ (ਪੀ. ਡੀ. ਆਈ.) ’ਚ ਆਪਣੇ ਇਕ ਜਾਣਕਾਰ ਦੀ ਮਦਦ ਨਾਲ ਉਕਤ ਨੌਜਵਾਨਾਂ ਖਿਲਾਫ਼ ਪੁਲਸ ਸ਼ਿਕਾਇਤ ਦਰਜ ਕਰਵਾਉਣ ਦੀ ਧਮਕੀ ਦਿੱਤੀ ਸੀ।
ਇਹ ਘਟਨਾ ਮੰਗਲਵਾਰ ਨੂੰ ਵਾਪਰੀ, ਜਦੋਂ ਅਮਲਖ ਨੇ ਮੁਸਲਿਮ ਨੌਜਵਾਨਾਂ ’ਤੇ ਇਤਰਾਜ਼ ਕੀਤਾ, ਜੋ ਉਸ ਦੀ ਧੀ ਨਾਲ ਛੇੜਛਾੜ ਕਰ ਰਹੇ ਸਨ। ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਸ ਅਨੁਸਾਰ ਪੀੜਤ ਦੀ ਲੜਕੀ ਨੌਜਵਾਨਾਂ ਦੀ ਪਛਾਣ ਨਹੀਂ ਕਰ ਸਕੀ।