ਨਵੀਂ ਦਿੱਲੀ – ਦਿੱਲੀ ਦੇ ਰੋਹਿਣੀ ਇਲਾਕੇ ‘ਚ ਇਕ ਸਕੂਲ ‘ਚ ਚਪੜਾਸੀ ਵਲੋਂ ਚਾਰ ਸਾਲਾ ਬੱਚੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਸੁਲਤਾਨਪੁਰੀ ਇਲਾਕੇ ਦੇ ਬਲਬੀਰ ਵਿਹਾਰ ਵਾਸੀ ਸੁਨੀਲ ਕੁਮਾਰ (43) ਨੂੰ ਦੱਖਣੀ ਰੋਹਿਣੀ ਪੁਲਸ ਨੇ ਚਾਰ ਸਾਲਾ ਬੱਚੀ ਨਾਲ ਛੇੜਛਾੜ ਕਰਨ ਦੇ ਮਾਮਲੇ ‘ਚ ਹਿਰਾਸਤ ‘ਚ ਲਿਆ ਹੈ।
ਪੀੜਤਾ ਦੀ ਮਾਂ ਦਾ ਦੋਸ਼ ਹੈ ਕਿ ਮੰਗਲਵਾਰ ਨੂੰ ਸਕੂਲ ‘ਚ ਖੇਡਣ ਦੌਰਾਨ ਉਸ ਦੀ ਬੱਚੀ ਨਾਲ ਛੇੜਛਾੜ ਕੀਤੀ ਗਈ। ਅਧਿਕਾਰੀ ਨੇ ਕਿਹਾ,”ਕੁੜੀ ਨੂੰ ਹਾਲ ਹੀ ‘ਚ 1 ਮਈ ਨੂੰ ਸਕੂਲ ‘ਚ ਦਾਖ਼ਲ ਕਰਵਾਇਆ ਗਿਆ ਸੀ।” ਪੁਲਸ ਅਧਿਕਾਰੀ ਨੇ ਕਿਹਾ,”ਬੀ.ਐੱਸ.ਏ. ਹਸਪਤਾਲ ‘ਚ ਬੱਚੀ ਦੀ ਮੈਡੀਕਲ ਜਾਂਚ ਵੀ ਕੀਤੀਗਈ ਅਤੇ ਵੀਰਵਾਰ ਨੂੰ ਸਕੂਲ ‘ਚ ਚਪੜਾਸੀ ਵਜੋਂ ਕੰਮ ਕਰਨ ਵਾਲੇ ਸੁਨੀਲ ਨੂੰ ਬੱਚੀ ਦੀ ਪਛਾਣ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ।”