ਟਾਈਗਰ 3 ਦੇ ਇੱਕ ਐਕਸ਼ਨ ਸੀਕੁਐਂਸ ‘ਤੇ ਖ਼ਰਚ ਹੋਣਗੇ 35 ਕਰੋੜ

ਸਲਮਾਨ ਖ਼ਾਨ ਦੀ ਫ਼ਿਲਮ ਟਾਈਗਰ 3 ‘ਚ ਸ਼ਾਹਰੁਖ਼ ਖ਼ਾਨ ਦਾ ਇੱਕ ਜ਼ਬਰਦਸਤ ਕੈਮਿਓ ਨਜ਼ਰ ਆਉਣ ਵਾਲਾ ਹੈ। ਪਠਾਨ ਤੋਂ ਬਾਅਦ ਹੁਣ ਦੋਵੇਂ ਸਿਤਾਰੇ ਟਾਈਗਰ 3 ‘ਚ ਇਕੱਠੇ ਨਜ਼ਰ ਆਉਣਗੇ। ਹੁਣ ਖ਼ਬਰ ਆ ਰਹੀ ਹੈ ਕਿ ਸਲਮਾਨ ਅਤੇ ਸ਼ਾਹਰੁਖ਼ ਫ਼ਿਲਮ ‘ਚ ਵੱਡੇ ਬਜਟ ਦਾ ਇੱਕ ਐਕਸ਼ਨ ਸੀਨ ਕਰਨ ਜਾ ਰਹੇ ਹਨ। ਇਸ ਲੜੀਵਾਰ ਲਈ 35 ਕਰੋੜ ਰੁਪਏ ਦਾ ਇੱਕ ਸੈੱਟ ਬਣਾਇਆ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਮ ਦਾ ਨਿਰਮਾਤਾ ਆਦਿਤਿਆ ਚੋਪੜਾ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਪਰਦੇ ‘ਤੇ ਮੌਜੂਦਗੀ ਦਾ ਪੂਰਾ ਲਾਭ ਉਠਾਉਣਾ ਚਾਹੁੰਦਾ ਹੈ। ਪਠਾਨ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਟਾਈਗਰ 3 ‘ਚ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਹਨ।” ਜਦੋਂ ਤੁਹਾਡੇ ਕੋਲ ਇੱਕ ਫ਼ਿਲਮ ‘ਚ ਸਲਮਾਨ ਅਤੇ ਸ਼ਾਹਰੁਖ਼ ਵਰਗੇ ਸੁਪਰਸਟਾਰ ਹੁੰਦੇ ਹਨ ਤਾਂ ਤੁਹਾਨੂੰ ਉਨ੍ਹਾਂ ਦੇ ਸੁਪਰ ਸਟਾਰਡਮ ਨਾਲ ਇਨਸਾਫ਼ ਕਰਨਾ ਚਾਹੀਦਾ ਹੈ। ਪਠਾਨ ਤੋਂ ਬਾਅਦ ਅਜਿਹਾ ਕੁੱਝ ਹੋਵੇਗਾ ਜੋ ਟਾਈਗਰ 3 ‘ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।”
ਟਾਈਗਰ 3 ‘ਚ ਇੱਕ ਹਾਈ ਵੋਲਟੇਜ ਐਕਸ਼ਨ ਸੀਨ ਦੀ ਯੋਜਨਾ ਬਣਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ। ਆਦਿਤਿਆ ਚੋਪੜਾ ਨੇ ਵੀ ਇਸ ਦੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਇੱਕ ਸੂਤਰ ਨੇ ਖ਼ੁਲਾਸਾ ਕੀਤਾ ਸੀ ਕਿ ਦੋਵੇਂ ਖ਼ਾਨ ਲਗਭਗ ਸੱਤ ਦਿਨ ਇਕੱਠੇ ਸ਼ੂਟਿੰਗ ਕਰਨਗੇ। ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਮਨੀਸ਼ ਸ਼ਰਮਾ ਪਠਾਨ ‘ਚ ਲੋਕਾਂ ਦੇ ਅਨੁਭਵ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਮੁਤਾਬਿਕ ਐਕਸ਼ਨ ਸੀਨ ਅਜਿਹਾ ਹੋਵੇਗਾ ਜੋ ਕਈ ਸਾਲਾਂ ਤਕ ਯਾਦ ਰਹੇਗਾ। ਸਲਮਾਨ ਖ਼ਾਨ ਦੀ ਇਹ ਬਹੁਤ ਉਡੀਕੀ ਜਾ ਰਹੀ ਫ਼ਿਲਮ ਦੀਵਾਲੀ ਮੌਕੇ 10 ਨਵੰਬਰ 2023 ਨੂੰ ਰਿਲੀਜ਼ ਹੋਵੇਗੀ। ਫ਼ਿਲਮ ‘ਚ ਸਲਮਾਨ ਤੋਂ ਇਲਾਵਾ ਕੈਟਰੀਨਾ ਕੈਫ਼ ਅਤੇ ਇਮਰਾਨ ਹਾਸ਼ਮੀ ਵੀ ਨਜ਼ਰ ਆਉਣਗੇ। ਇਹ ਫ਼ਿਲਮ ਯਸ਼ਰਾਜ ਸਪਾਈ ਯੂਨੀਵਰਸ ਦਾ ਹਿੱਸਾ ਹੋਵੇਗੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫ਼ਿਲਮ ਦਾ ਕੁੱਲ ਬਜਟ 225 ਕਰੋੜ ਰੁਪਏ ਹੋਣ ਵਾਲਾ ਹੈ। ਸ਼ਾਹਰੁਖ਼ ਤੇ ਸਲਮਾਨ ਪਹਿਲੀ ਵਾਰ 1995 ‘ਚ ਫ਼ਿਲਮ ਕਰਨ ਅਰਜੁਨ ‘ਚ ਨਜ਼ਰ ਆਏ ਸਨ। ਇਹ ਫ਼ਿਲਮ ਆਪਣੇ ਸਮੇਂ ‘ਚ ਕਾਫ਼ੀ ਹਿੱਟ ਰਹੀ ਸੀ। ਉਸ ਤੋਂ ਬਾਅਦ ਦੋਵਾਂ ਨੇ ਹਮ ਤੁਮਹਾਰੇ ਹੈ ਸਨਮ ‘ਚ ਇਕੱਠੇ ਕੰਮ ਕੀਤਾ। ਕੁਛ ਕੁਛ ਹੋਤਾ ਹੈ ‘ਚ ਸਲਮਾਨ ਨੇ ਇੱਕ ਮਹਿਮਾਨ ਭੂਮਿਕਾ ਨਿਭਾਈ ਸੀ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। ਇਸ ਤੋਂ ਬਾਅਦ ਸਲਮਾਨ ਨੇ ਸ਼ਾਹਰੁਖ਼ ਖ਼ਾਨ ਦੀ 2018 ‘ਚ ਰਿਲੀਜ਼ ਹੋਈ ਜ਼ੀਰੋ ‘ਚ ਵੀ ਇੱਕ ਕੈਮਿਓ ਕੀਤਾ ਸੀ। ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਪਠਾਨ ‘ਚ ਸਲਮਾਨ ਦਾ ਇੱਕ ਜ਼ਬਰਦਸਤ ਕੈਮਿਓ ਦੇਖਣ ਨੂੰ ਮਿਲਿਆ ਸੀ। ਹੁਣ ਯਸ਼ਰਾਜ ਫ਼ਿਲਮਜ਼ ਇਨ੍ਹਾਂ ਦੋਵਾਂ ਨੂੰ ਪੂਰੀ ਫ਼ਿਲਮ ‘ਚ ਇਕੱਠੇ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਟਰੇਡ ਐਨੇਲਿਸਟ ਤਰਣ ਆਦਰਸ਼ ਨੇ ਹਾਲ ਹੀ ‘ਚ ਯਸ਼ਰਾਜ ਸਪਾਈ ਯੂਨੀਵਰਸ ਦੀਆਂ ਕੁੱਝ ਆਉਣ ਵਾਲੀਆਂ ਫ਼ਿਲਮਾਂ ਦਾ ਜ਼ਿਕਰ ਕੀਤਾ ਸੀ ਜਿਸ ‘ਚ ਵਾਰ 2, ਟਾਈਗਰ 3 ਅਤੇ ਪਠਾਨ ਵਰਸਿਜ਼ ਟਾਈਗਰ ਵਰਗੇ ਪ੍ਰੌਜੈਕਟਸ ਸਨ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਚਰਚਾ ਪਠਾਨ ਵਰਸਿਜ਼ ਟਾਈਗਰ ਦੀ ਹੈ। ਇਨ੍ਹਾਂ ਦੋਵਾਂ ਸੁਪਰਸਟਾਰਜ਼ ਨੂੰ ਨਿਰਦੇਸ਼ਿਤ ਕਰਨ ਦੀ ਜ਼ਿੰਮੇਵਾਰੀ ਸਿਧਾਰਥ ਆਨੰਦ ਨੂੰ ਦਿੱਤੀ ਗਈ ਹੈ।