ਗਰਮੀਆਂ ਵਿੱਚ ਖੁੱਲ੍ਹੇ ਕੱਪੜੇ ਪਹਿਨਣੇ ਪਸੰਦੀ ਕਰਦੀ ਹੈ ਕੈਟਰੀਨਾ

ਗਰਮੀਆਂ ‘ਚ ਖੁੱਲ੍ਹੇ ਅਤੇ ਆਰਾਮਦਾਇਕ ਕੱਪੜੇ ਠੀਕ ਰਹਿੰਦੇ ਹਨ। ਅਦਾਕਾਰਾ ਕੈਟਰੀਨਾ ਕੈਫ਼ ਵੀ ਗਰਮੀਆਂ ‘ਚ ਅਜਿਹੇ ਕੱਪੜੇ ਪਹਿਨਣ ਨੂੰ ਤਰਜ਼ੀਹ ਦਿੰਦੀ ਹੈ ਜਿਹੜੇ ਬਹੁਤੇ ਤੰਗ ਨਾ ਹੋਣ। ਕੈਟਰੀਨਾ ਨੇ ਇਨਸਟਾਗ੍ਰੈਮ ‘ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ‘ਚ ਉਹ ਚਿੱਟੀਆਂ ਧਾਰੀਆਂ ਵਾਲੀ ਇੱਕ ਨੀਲੀ ਕਮੀਜ਼ ਪਹਿਨੇ ਦਿਖਾਈ ਦੇ ਰਹੀ ਹੈ। ਉਸ ਨੇ ਮਾਮੂਲੀ ਜਿਹਾ ਮੇਕਅੱਪ ਕੀਤਾ ਹੋਇਆ ਹੈ। ਤਸਵੀਰਾਂ ‘ਚ ਉਹ ਆਪਣਾ ਮੈਸੀ ਬੰਨ (ਜੂੜਾ) ਦਿਖਾਉਂਦੀ ਨਜ਼ਰ ਆ ਰਹੀ ਹੈ।
ਉਸ ਨੇ ਤਸਵੀਰ ਦੀ ਕੈਪਸ਼ਨ ‘ਚ ਲਿਖਿਆ, ”ਸਮਰ ਬਲੂਜ਼।” ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵਿਅਕਤੀ ਨੇ ਟਿੱਪਣੀ ਕਰਦਿਆਂ ਕਿਹਾ, ”ਕੁਦਰਤੀ ਸੁੰਦਰਤਾ।” ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਕਿਹਾ, ”ਬਹੁਤ ਖ਼ੂਬਸੂਰਤ।” ਕੈਟਰੀਨਾ ਆਖਰੀ ਵਾਰ ਫ਼ਿਲਮ ਫ਼ੋਨ ਭੂਤ ‘ਚ ਨਜ਼ਰ ਆਈ ਸੀ। ਉਸ ਫ਼ਿਲ ‘ਚ ਸਿਧਾਂਤ ਚਤੁਰਵੇਦੀ ਅਤੇ ਇਸ਼ਾਨ ਖੱਟਰ ਨੇ ਵੀ ਅਹਿਮ ਭੂਮਿਕਾਵਾਂ ‘ਚ ਸਨ। ਵੈਸੇ ਉਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਸੀ ਉਤਰ ਸਕੀ। ਹੁਣ ਉਹ ਆਉਣ ਵਾਲੀ ਫ਼ਿਲਮ ਟਾਈਗਰ 3 ਵਿੱਚ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ। ਇਹ ਫ਼ਿਲਮ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।