ਪੂਜਾ ਐਂਟਰਟੇਨਮੈਂਟ ਦੀ ਫ਼ਿਲਮ ਬੜੇ ਮੀਆਂ ਛੋਟੇ ਮੀਆਂ ਲਈ ਈਦ-2024 ਨੂੰ ਫ਼ਰੀਜ਼ ਕਰ ਦਿੱਤਾ ਗਿਆ ਹੈ। ਹਾਲ ਹੀ ‘ਚ ਇਸ ਸਭ ਤੋਂ ਵੱਡੀ ਐਕਸ਼ਨ-ਐਂਟਰਟੇਨਰ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ।
ਪੂਜਾ ਐਂਟਰਟੇਨਮੈਂਟ ਨੇ ਫ਼ਿਲਮ ਦੀ ਇੱਕ ਤਸਵੀਰ ਜਾਰੀ ਕੀਤੀ ਹੈ ਜਿਸ ਤੋਂ ਸਾਨੂੰ ਫ਼ਿਲਮ ਦੇ ਵੱਡੇ ਪੱਧਰ ਦੀ ਝਲਕ ਮਿਲਦੀ ਹੈ। ਇਸ ਫ਼ਿਲਮ ‘ਚ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ਼ ਦੇ ਨਾਲ ਪ੍ਰਿਥਵੀਰਾਜ ਸੁਕੁਰਮਨ ਵੀ ਹਨ ਜੋ ਇੱਕ ਦਮਦਾਰ ਖ਼ਲਨਾਇਕ ਦੀ ਭੂਮਿਕਾ ‘ਚ ਨਜ਼ਰ ਆਉਣਗੇ।
ਨਿਰਮਾਤਾ-ਅਦਾਕਾਰ ਜੈਕੀ ਭਗਨਾਨੀ ਦਾ ਕਹਿਣਾ ਹੈ, ”ਬੜੇ ਮੀਆਂ ਛੋਟੇ ਮੀਆਂ ਸਾਡੇ ਸਭ ਤੋਂ ਮਹਤਵਪੂਰਣ ਪ੍ਰੌਜੈਕਟਾਂ ‘ਚੋਂ ਇੱਕ ਹੈ।” ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਨੇ ਕਿਹਾ, ”ਮੈਂ ਅਜਿਹੀ ਵੱਡੀ ਫ਼ਰੈਂਚਾਇਜ਼ ਦਾ ਅਨਿੱਖੜਵਾਂ ਹਿੱਸਾ ਬਣ ਕੇ ਖ਼ੁਸ਼ ਹਾਂ। ਈਦ 2024 ਲਈ ਇਸ ਦੀ ਰਿਲੀਜ਼ਿੰਗ ਡੇਟ ਦੇ ਐਲਾਨ ਨਾਲ ਇਹ ਯਕੀਨੀ ਤੌਰ ‘ਤੇ ਦਰਸ਼ਕਾਂ ਲਈ ਪਾਵਰ-ਪੈਕਡ ਮਨੋਰੰਜਨ ਦੇ ਨਾਲ ਤਿਓਹਾਰ ਦਾ ਅਨੰਦ ਲੈਣ ਲਈ ਇੱਕ ਟ੍ਰੀਟ ਹੋਵੇਗੀ।