ਪਾਕਿ ਸੁਪਰੀਮ ਕੋਰਟ ਦੇ ਜਸਟਿਸ ਮਜ਼ਹਰ ਨਕਵੀ ਦੀ ਆਮਦਨ ਤੇ ਜਾਇਦਾਦ ਦੀ ਜਾਂਚ ਸ਼ੁਰੂ

ਪਾਕਿਸਤਾਨ ਲੋਕ ਸਭਾ ’ਚ ਸੁਪਰੀਮ ਕੋਰਟ ਦੇ ਜਸਟਿਸ ਮਜ਼ਹਰ ਨਕਵੀ ਵੱਲੋਂ ਭਿਸ਼ਟ ਢੰਗ ਨਾਲ ਬਣਾਈ ਜਾਇਦਾਦ ਸਬੰਧੀ ਪਏ ਰੌਲੇ ਤੋਂ ਬਾਅਦ ਲੋਕ ਸਭਾ ਨੇ ਇਸ ਸਬੰਧੀ ਪਾਕਿਸਤਾਨ ਦੀ ਲੋਕ ਲੇਖਾ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਜਿਸ ‘ਚ ਉਹ 15 ਦਿਨ ਵਿਚ ਇਸ ਸਬੰਧੀ ਜਾਂਚ ਕਰਕੇ ਰਿਪੋਰਟ ਪੇਸ਼ ਕਰੇ।
ਬੀਤੇ ਦਿਨ ਲੋਕ ਲੇਖਾ ਕਮੇਟੀ ਨੇ ਆਪਣੀ ਜਾਂਚ ਸ਼ੁਰੂ ਕਰਕੇ ਸਭ ਤੋਂ ਪਹਿਲਾ ਜਸਟਿਸ ਮਜ਼ਹਰ ਨਕਵੀ ਦਾ ਬਿਆਨ ਰਿਕਾਰਡ ਕੀਤਾ। ਉਸ ਤੋਂ ਪਹਿਲਾ ਜਸਟਿਸ ਨੂੰ ਜਾਂਚ ਕਰਨ ਦੇ ਆਦੇਸ਼ ਦੀ ਕਾਪੀ ਵੀ ਸੌਂਪੀ ਗਈ। ਜਸਟਿਸ ਨੂੰ ਕਿਹਾ ਗਿਆ ਕਿ ਉਹ ਖੁਦ ਆਪਣੀ ਜਾਇਦਾਦ ਅਤੇ ਆਮਦਨ ਦੇ ਸ੍ਰੋਤ ਪੇਸ਼ ਕਰਨ, ਜਿਸ ’ਤੇ ਜਸਟਿਸ ਨਕਵੀ ਨੇ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਤੋਂ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਕਮਾਇਆ ਅਤੇ ਉਹ ਜਾਂਚ ਦੇ ਲਈ ਤਿਆਰ ਹਨ ਅਤੇ ਜਾਂਚ ਵਿਚ ਸਹਿਯੋਗ ਕਰਨਗੇ।
ਜ਼ਿਕਰਯੋਗ ਹੈ ਕਿ ਮੁਸਲਿਮ ਲੀਗ ਨਵਾਜ ਦੇ ਫੈੱਡਰਲ ਮੰਤਰੀ ਅਯਾਜ ਸਾਦਿਕ ਨੇ ਪਾਕਿਸਤਾਨ ਦੀ ਰਾਸ਼ਟਰੀ ਅਸੈਂਬਲੀ ਵਿਚ ਇਹ ਮਾਮਲਾ ਉਠਾ ਕੇ ਜਸਟਿਸ ਮਜ਼ਹਰ ਨਕਵੀ ਤੇ ਭ੍ਰਿਸ਼ਟਾਚਾਰ ਸਬੰਧੀ ਗੰਭੀਰ ਦੋਸ਼ ਲਾਏ ਸੀ, ਜਿਸ ’ਤੇ ਰਾਸ਼ਟਰੀ ਅਸੈਂਬਲੀ ਨੇ ਇਸ ਮਾਮਲੇ ਦੀ ਜਾਂਚ ਪੀ. ਏ. ਸੀ. ਨੂੰ ਸੌਂਪੀ ਸੀ।