ਰਣਵੀਰ ਸਿੰਘ ਨੇ ਟਿਫ਼ਨੀ ‘ਚ ਰਚਿਆ ਇਤਿਹਾਸ

ਅਦਾਕਾਰ ਰਣਵੀਰ ਸਿੰਘ ਹਾਲ ਹੀ ‘ਚ ਨਿਊ ਯੌਰਕ ‘ਚ ਟਿਫ਼ਨੀ ਐਂਡ ਕੰਪਨੀ ਦੇ ਸਮਾਗਮ ‘ਚ ਸ਼ਾਮਿਲ ਹਹੋਇਆ। ਇਸ ਦੌਰਾਨ ਉਹ ਆਲ ਵਾਈਟ ਸੂਟ ‘ਚ ਕਾਫ਼ੀ ਹੈਂਡਸਮ ਦਿਖ ਰਿਹਾ ਸੀ ਇਸ ਈਵੈਂਟ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਹ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਾ ਨਜ਼ਰ ਆਇਆ।
ਸਮਾਗਮ ਵਾਲੀ ਥਾਂ ਦੇ ਬਾਹਰ ਰਣਵੀਰ ਦੇ ਕਈ ਪ੍ਰਸ਼ੰਸਕ ਇਕੱਠੇ ਹੋ ਗਏ, ਅਤੇ ਜਿਵੇਂ ਹੀ ਉਨ੍ਹਾਂ ਨੇ ਸਿੰਘ ਨੂੰ ਦੇਖਿਆ ਤਾਂ ਤੁਰੰਤ ਉਸ ਦਾ ਨਾਂ ਲੈ ਕੇ ਰੌਲਾ ਪਾਉਣ ਲੱਗੇ।
ਇਸ ਦੌਰਾਨ ਰਣਵੀਰ ਨੇ ਅੱਗੇ ਆ ਕੇ ਉਨ੍ਹਾਂ ਵੱਲ ਹੱਥ ਹਿਲਾਇਆ ਅਤੇ ਫ਼ਲਾਇੰਗ ਕਿੱਸ ਵੀ ਦਿੱਤੀ। ਉਥੇ ਹੀ ਸੋਸ਼ਲ ਮੀਡੀਆ ‘ਤੇ ਈਵੈਂਟ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਰਣਵੀਰ ਨੂੰ NBA ਚੈਂਪੀਅਨ ਡਵੈਨ ਵੇਡ ਅਤੇ ਐਕਟਰਸ ਗੇਬ੍ਰੀਅਲ ਯੂਨੀਅਨ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਰਣਵੀਰ ਭਾਰਤ ਲਈ NBA ਦਾ ਬ੍ਰੈਂਡ ਅੰਬੈਸਡਰ ਹੈ। ਉਥੇ ਹੀ ਇਸ ਈਵੈਂਟ ‘ਚ ਹੌਲੀਵੁਡ ਦੇ ਕਈ ਵੱਡੇ ਸਿਤਾਰੇ ਸ਼ਾਮਿਲ ਹੋਏ। ਵਰਕਫ਼ਰੰਟ ਦੀ ਗੱਲ ਕੀਤੀ ਜਾਵੇ ਤਾਂ ਰਣਵੀਰ ਸਿੰਘ ਹੁਣ ਜਲਦ ਹੀ ਕਰਨ ਜੌਹਰ ਵਲੋਂ ਨਿਰਦੇਸ਼ਿਤ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ‘ਚ ਦਿਖਾਈ ਦੇਵੇਗਾ।