ਅਫ਼ਵਾਹ ਦੀ ਕਹਾਣੀ ਸਮੇਂ ਦੀ ਜ਼ਰੂਰਤ ਹੈ – ਭੂਮੀ ਪੇਡਨੇਕਰ

ਆਪਣੀ ਦਿਲਚਸਪ ਕਹਾਣੀ ਤੇ ਪ੍ਰਤਿਭਾਸ਼ਾਲੀ ਕਾਸਟ ਦੇ ਨਾਲ ਸੁਧੀਰ ਮਿਸ਼ਰਾ ਦੀ ਅਫ਼ਵਾਹ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ‘ਚੋਂ ਇੱਕ ਹੋਣ ਜਾ ਰਹੀ ਹੈ। ਨਵਾਜ਼ੂਦੀਨ ਸਿੱਦੀਕੀ ਅਤੇ ਭੂਮੀ ਪੇਡਨੇਕਰ ਦੀਆਂ ਮੁੱਖ ਭੂਮਿਕਾਵਾਂ ‘ਚ ਇਹ ਫ਼ਿਲਮ ਖ਼ਤਰਨਾਕ ਅਫ਼ਵਾਹਾਂ ਦੇ ਖ਼ਿਲਾਫ਼ ਖੜ੍ਹੇ ਹੋਣ ਅਤੇ ਲੋਕਾਂ ਦੇ ਜੀਵਨ ‘ਤੇ ਉਨ੍ਹਾਂ ਦੇ ਪ੍ਰਭਾਵ ਦੇ ਵਿਸ਼ੇ ਦੇ ਆਲੇ-ਦੁਆਲੇ ਘੁੰਮਦੀ ਹੈ।
ਭੂਮੀ ਪੇਡਨੇਕਰ ਲਈ ਅਫ਼ਵਾਹ ਦਾ ਹਿੱਸਾ ਬਣਨਾ ਇੱਕ ਪ੍ਰੇਰਨਾਦਾਇਕ ਅਨੁਭਵ ਰਿਹਾ ਹੈ। ਅਦਾਕਾਰਾ ਦਾ ਕਹਿਣਾ ਹੈ, ”ਅਫ਼ਵਾਹ ਇੱਕ ਅਜਿਹੀ ਕਹਾਣੀ ਹੈ ਜੋ ਸਮੇਂ ਦੀ ਲੋੜ ਹੈ। ਅਫ਼ਵਾਹਾਂ ‘ਚ ਬਹੁਤ ਸ਼ਕਤੀ ਹੁੰਦੀ ਹੈ, ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਦੇ ਵਿਰੁੱਧ ਖੜ੍ਹੇ ਹੋਈਏ। ਜਦੋਂ ਕਹਾਣੀ ਮੈਨੂੰ ਸੁਣਾਈ ਗਈ ਤਾਂ ਮੈਂ ਤੁਰੰਤ ਇਸ ਨਾਲ ਜੁੜ ਗਈ।”
ਅਫ਼ਵਾਹ ਦਾ ਨਿਰਦੇਸ਼ਨ ਸੁਧੀਰ ਮਿਸ਼ਰਾ ਨੇ ਕੀਤਾ ਹੈ।