ਦਿੱਲੀ ਸ਼ਰਾਬ ਘਪਲਾ : ਸਿਸੋਦੀਆ ਤੋਂ ਬਾਅਦ ਹੁਣ ED ਦੀ ਚਾਰਜਸ਼ੀਟ ‘ਚ ਰਾਘਵ ਚੱਢਾ ਦਾ ਵੀ ਨਾਮ

ਨਵੀਂ ਦਿੱਲੀ- ਦਿੱਲੀ ਦੇ ਸ਼ਰਾਬ ਘਪਲਾ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਦੂਜੀ ਚਾਰਜਸ਼ੀਟ ‘ਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਨਾਮ ਆਇਆ ਹੈ। ਚਾਰਜਸ਼ੀਟ ‘ਚ ਦੱਸਿਆ ਗਿਆ ਕਿ ਜਾਅਲੀ ਲੈਣ-ਦੇਣ ਦੀ ਸਾਜਿਸ਼ ਰਚੀ ਗਈ।
ਰਾਘਵ ਮਨੀਸ਼ ਸਿਸੋਦੀਆ ਦੇ ਘਰ ਹੋਈ ਬੈਠਕ ‘ਚ ਮੌਜੂਦ ਸਨ। ਸਿਸੋਦੀਆ ਦੇ ਸਕੱਤਰ ਨੇ ਰਾਘਵ ਦਾ ਨਾਮ ਲਿਆ ਸੀ। ਦੱਸਣਯੋਗ ਹੈ ਕਿ ਦਿੱਲੀ ਸ਼ਰਾਬ ਘਪਲਾ ਮਾਮਲੇ ‘ਚ ਸਿਸੋਦੀਆ ਇੰਨੀ ਦਿਨੀਂ ਤਿਹਾੜ ਜੇਲ੍ਹ ‘ਚ ਬੰਦ ਹਨ।