ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਕਮਾਂਡਰ ਢੇਰ, ਕਈ ਹਮਲਿਆਂ ‘ਚ ਸ਼ੁਮਾਰ ਸੀ ਨਾਂ

ਪੇਸ਼ਾਵਰ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਉਸ ਕਮਾਂਡਰ ਦੇ ਮਾਰੇ ਜਾਣ ਦਾ ਦਾਅਵਾ ਕੀਤਾ, ਜੋ ਵੱਖ-ਵੱਖ ਕਾਨੂੰਨੀ ਏਜੰਸੀਆਂ ਤੇ ਪੋਲੀਓ ਦਲਾਂ ‘ਤੇ ਕਈ ਹਮਲੇ ਕਰਨ ਵਿਚ ਸ਼ਾਮਲ ਸੀ।
ਸੁਰੱਖਿਆ ਬਲਾਂ ਨੇ ਦੱਸਿਆ ਕਿ ਦੱਖਣੀ ਵਜੀਰਿਸਤਾਨ ਕਬਾਇਲੀ ਜ਼ਿਲ੍ਹੇ ਦੀ ਹੱਦ ਨਾਲ ਲਗਦੇ ਖੈਬਰ ਪਖ਼ਤੂਨਖ਼ਵਾ ਸੂਬੇ ਵਿਚ ਖ਼ੁਫ਼ੀਆ ਜਾਣਕਾਰੀ ਦੇ ਅਧਾਰ ‘ਤੇ ਚਲਾਈ ਗਈ ਇਕ ਮੁਹਿੰਮ ਦੌਰਾਨ ਪ੍ਰਤੀਬੰਧਤ ਟੀਟੀਪੀ ਸਮੂਹ ਦਾ ਕਮਾਂਡਰ ਅਬਦੁਲ ਜਬਰ ਸ਼ਾਹ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਕਾਰਵਾਈ ਵਿਚ 2 ਹੋਰ ਅੱਤਵਾਦੀ ਵੀ ਜ਼ਖ਼ਮੀ ਹੋਏ ਹਨ।
ਇੱਥੇ ਇਹ ਵੀ ਦੱਸ ਦੇਈਏ ਕਿ ਅਬਦੁਲ ਜਬਰ ਸ਼ਾਹ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਧਾਰਮਿਕ ਸਮੂਹਾਂ ਤੇ ਪੋਲੀਓ ਦਲਾਂ ‘ਤੇ ਹਮਲੇ ਤੇ ਟੀ.ਟੀ.ਪੀ. ਲਈ ਜ਼ਬਰੀ ਵਸੂਲੀ ਕਰਨ ਦੀਆਂ ਘਟਨਾਵਾਂ ਵਿਚ ਸ਼ਾਮਲ ਸੀ।