ਸੂਬੇ ਦੇ ਲੋਕਾਂ ਲਈ ਵੱਡੀ ਪਹਿਲ ਕਰਨ ਜਾ ਰਹੀ ਪੰਜਾਬ ਸਰਕਾਰ, ਸ਼ੁਰੂ ਹੋਣਗੀਆਂ ਯੋਗਸ਼ਾਲਾਵਾਂ

ਜਲੰਧਰ/ਚੰਡੀਗੜ੍ਹ- ਪੰਜਾਬ ਵਾਸੀਆਂ ਲਈ ਪੰਜਾਬ ਸਰਕਾਰ ਇਕ ਹੋਰ ਵੱਡੀ ਪਹਿਲ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਜਲਦੀ ਹੀ ਸੂਬੇ ਵਿਚ ਯੋਗਸ਼ਾਲਾਵਾਂ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ‘ਸੀ. ਐੱਮ. ਦੀ ਯੋਗਸ਼ਾਲਾ’ ਨਾਂ ਦੇ ਨਾਲ ਸੂਬੇ ਵਿਚ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਹੋਵੇਗੀ। ਸੀ. ਐੱਮ. ਦੀ ਯੋਗਸ਼ਾਲਾ ਵਿਚ ਮੁਫ਼ਤ ਵਿਚ ਯੋਗ ਸਿੱਖਿਆ ਦਿੱਤੀ ਜਾਵੇਗੀ। ਸਰਟੀਫਾਈਡ ਯੋਗਾ ਇੰਸਟ੍ਰਕਟਰ ਪੰਜਾਬ ਵਿੱਚ ਘਰ-ਘਰ ਤੱਕ ਪਹੁੰਚੇਗੀ ਯੋਗ ਦੀ ਸਿੱਖਿਆ।
ਉਥੇ ਹੀ ਇਸ ਸਬੰਧੀ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ LG ਨੂੰ ਕਹਿ ਕੇ ਦਿੱਲੀ ਵਿੱਚ ਮੁਫ਼ਤ ਯੋਗਾ ਕਲਾਸਾਂ ਬੰਦ ਕਰਨ ਦੇ ਆਦੇਸ਼ ਦਿੱਤੇ ਤਾਂ ਅਸੀਂ ਪੰਜਾਬ ਵਿੱਚ ਸ਼ੁਰੂ ਦਿੱਤੀ। ਦਿੱਲੀ ਵਿਚ ਯੋਗਾ ਦੀਆਂ ਮੁਫ਼ਤ ਕਲਾਸਾਂ ਵਿੱਚ ਰੋਜ਼ਾਨਾ 17,000 ਲੋਕ ਯੋਗਾ ਕਰਦੇ ਸਨ। ਉਨ੍ਹਾਂ ਦਾ ਯੋਗਾ ਬੰਦ ਹੋ ਗਿਆ। ਇਸ ਨਾਲ ਕਿਸ ਦਾ ਫਾਇਦਾ ਹੋਇਆ? ਕੰਮ ਰੋਕਣ ਵਾਲੇ ਨਾਲੋਂ ਕੰਮ ਕਰਨ ਵਾਲਾ ਸਭ ਤੋਂ ਵੱਡਾ ਹੁੰਦਾ ਹੈ।