ਦਰਸ਼ਕਾਂ ਦਾ ਮਨੋਰੰਜਨ ਕਰਨਾ ਮੇਰੇ ਸੀ ਸੁਫ਼ਨਾ – ਸ਼੍ਰਧਾ

ਅਦਾਕਾਰਾ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਉਸ ਦੇ ਮੋਢਿਆਂ ‘ਤੇ ਵਧੀਆ ਪੇਸ਼ਕਾਰੀ ਦੇਣ ਦੀ ਬਹੁਤ ਵੱਡੀ ਜ਼ਿੰਮੇਦਾਰੀ ਹੈ ਕਿਉਂਕਿ ਉਸ ਦੇ ਪ੍ਰਸ਼ੰਸਕਾਂ ਨੂੰ ਉਸ ਤੋਂ ਵੱਡੀਆਂ ਆਸਾਂ ਹਨ ਇਸ ਲਈ ਉਸ ਦੀ ਜ਼ਿੰਮੇਵਾਰੀ ਦਾ ਭਾਰ ਵੀ ਓਨਾ ਹੀ ਵੱਡਾ ਹੈ। ਇਹ ਸ਼੍ਰਧਾ ਦਾ ਬਚਪਨ ਦਾ ਸੁਫ਼ਨਾ ਸੀ ਕਿ ਉਸ ਨੂੰ ਲੋਕਾਂ ਦਾ ਬਹੁਤ ਸਾਰਾ ਪਿਆਰ ਮਿਲੇ ਤੇ ਉਹ ਉਨ੍ਹਾਂ ਦੀਆਂ ਆਸਾਂ ‘ਤੇ ਪੂਰੀ ਉਤਰਨ ਲਈ ਜੀਅ ਤੋੜ ਮਿਹਨਤ ਕਰੇ। ਅਦਾਕਾਰਾ ਨੂੰ ਪੁੱਛਿਆ ਗਿਆ ਕਿ ਕੀ ਫ਼ਿਲਮ ਤੂ ਝੂਠੀ ਮੈਂ ਮੱਕਾਰ ਨੂੰ ਮਿਲੀ ਸਫ਼ਲਤਾ ਮਗਰੋਂ ਉਸ ਨੂੰ ਕੋਈ ਦਬਾਅ ਮਹਿਸੂਸ ਹੋ ਰਿਹਾ ਹੈ। ਅਦਾਕਾਰਾ ਨੇ ਕਿਹਾ, ”ਜ਼ਾਹਿਰ ਤੌਰ ‘ਤੇ ਇਸ ਨਾਲ ਮੇਰੀ ਜ਼ਿੰਮੇਵਾਰੀ ਹੋਰ ਵਧੀ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਲੋਕਾਂ ਦਾ ਮਨੋਰੰਜਨ ਕਰਨ ਲਈ ਹਾਂ ਅਤੇ ਮੈਂ ਇਹ ਕੰਮ ਕਰਦੇ ਰਹਿਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹਾਂ ਜੋ ਲੋਕਾਂ ਦਾ ਮਨੋਰੰਜਨ ਕਰਨ, ਇਸ ਲਈ ਮੈਂ ਇਸ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਸਵੀਕਾਰਦੀ ਹਾਂ। ਇਹ ਬਹੁਤ ਹੀ ਉਤਸਾਹ ਵਾਲਾ ਹੈ ਅਤੇ ਮੈਨੂੰ ਇਹ ਤਾਕਤ ਮੇਰੇ ਦਰਸ਼ਕਾਂ ਤੋਂ ਹੀ ਮਿਲਦੀ ਹੈ। ਉਨ੍ਹਾਂ ਕਰ ਕੇ ਹੀ ਮੈਂ ਆਪਣੇ ਇਸ ਬਚਪਨ ਦੇ ਸੁਫ਼ਨੇ ਨੂੰ ਜਿਊਂ ਸਕੀ ਹਾਂ।”
ਆਪਣੇ ਅਗਲੇ ਪ੍ਰੌਜੈਕਟ ਦੀ ਗੱਲ ਕਰਦਿਆਂ ਅਦਾਕਾਰਾ ਨੇ ਦੱਸਿਆ ਕਿ ਛੇਤੀ ਹੀ ਉਹ 2018 ‘ਚ ਆਈ ਆਪਣੀ ਫ਼ਿਲਮ ਸਤ੍ਰੀ ਦੇ ਅਗਲੇ ਭਾਗ ‘ਚ ਵੀ ਕੰਮ ਕਰੇਗੀ।