ਕਾਰਤਿਕ ਆਰੀਅਨ ਨਾਲ ਫ਼ਿਲਮ ਕਰਨਾ ਚਾਹੁੰਦੀ ਹੈ ਰਾਸ਼ੀ ਖੰਨਾ

ਅਦਾਕਾਰਾ ਰਾਸ਼ੀ ਖੰਨਾ ਨੇ ਅਦਾਕਾਰ ਕਾਰਤਿਕ ਆਰੀਅਨ ਨਾਲ ਆਸ਼ਿਕੀ ਜਿਹੀ ਪ੍ਰੇਮ ਕਹਾਣੀ ਆਧਾਰਿਤ ਫ਼ਿਲਮ ‘ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪਿੱਛੇ ਜਿਹੇ ਇੱਕ ਇੰਟਰਵਿਊ ਦੌਰਾਨ ਕਾਰਤਿਕ ਬਾਰੇ ਗੱਲ ਕਰਦਿਆਂ ਰਾਸ਼ੀ ਨੇ ਕਿਹਾ, ”ਮੈਂ ਉਸ (ਕਾਰਤਿਕ) ਨਾਲ ਇੱਕ ਚੰਗੀ ਪ੍ਰੇਮ ਕਹਾਣੀ ‘ਤੇ ਕੰਮ ਕਰਨਾ ਚਾਹਾਂਗੀ। ਇਹ ਕੋਈ ਕਾਮੇਡੀ ਫ਼ਿਲਮ ਨਾ ਹੋਵੇ ਬਲਕਿ ਆਸ਼ਿਕੀ ਜਿਹੀ ਡੂੰਘੀ ਫ਼ਿਲਮ ਹੋਵੇ।”
ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਜਿਹੀ ਫ਼ਿਲਮ ਬਹੁਤ ਚੰਗੀ ਰਹੇਗੀ ਕਿਉਂਕਿ ਮੈਨੂੰ ਪਿਆਰ ਵਾਲੀਆਂ ਅਤੇ ਰੁਮੈਂਟਿਕ ਫ਼ਿਲਮਾਂ ਬਹੁਤ ਪਸੰਦ ਹਨ ਅਤੇ ਮੈਂ ਪਹਿਲਾਂ ਵੀ ਅਜਿਹੀ ਇੱਕ ਫ਼ਿਲਮ ‘ਚ ਕੰਮ ਕੀਤਾ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਵੀ ਬਹੁਤ ਪਸੰਦ ਕੀਤਾ ਸੀ ਅਤੇ ਉਹ ਮੈਨੂੰ ਪ੍ਰੇਮ ਕਹਾਣੀ ਆਧਾਰਿਤ ਫ਼ਿਲਮ ‘ਚ ਦੇਖਣਾ ਪਸੰਦ ਕਰਨਗੇ। ਇਸ ਲਈ ਮੈਂ ਕਾਰਤਿਕ ਨਾਲ ਅਜਿਹੀ ਹੀ ਕਿਸੇ ਫ਼ਿਲਮ ‘ਚ ਕੰਮ ਕਰਨਾ ਪਸੰਦ ਕਰਾਂਗੀ।”
ਜ਼ਿਕਰਯੋਗ ਹੈ ਕਿ ਕਾਰਤਿਕ ਆਰੀਅਨ ਸੱਤਿਆਪ੍ਰੇਮ ਕੀ ਕਥਾ, ਆਸ਼ਿਕੀ-3 ਤੋਂ ਇਲਾਵਾ ਕਬੀਰ ਖ਼ਾਨ ਦੀ ਫ਼ਿਲਮ, ਜਿਸ ਦਾ ਅਜੇ ਨਾਂ ਤੈਅ ਨਹੀਂ ਹੋਇਆ, ‘ਚ ਦਿਖਾਈ ਦੇਵੇਗਾ।