ਖੰਨਾ : ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ‘ਚ ਪੰਜਾਬ ਪੁਲਸ ਲੱਗੀ ਹੋਈ ਹੈ। ਇਸੇ ਦਰਮਿਆਨ ਪੰਜਾਬ ਪੁਲਸ ਨੂੰ ਇਨਪੁੱਟ ਮਿਲਿਆ ਕਿ ਅੰਮ੍ਰਿਤਪਾਲ ਸਿੰਘ ਦੇ ਇਕ ਕਰੀਬੀ ਸਾਥੀ ਜ਼ੋਰਾ ਸਿੰਘ ਨੂੰ ਸਾਹਨੇਵਾਲ ਦੇਖਿਆ ਗਿਆ ਹੈ।
ਇਸ ਤੋਂ ਬਾਅਦ ਪੁਲਸ ਨੇ ਲੁਧਿਆਣਾ ਜ਼ਿਲ੍ਹੇ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਹੈ। ਅੰਮ੍ਰਿਤਪਾਲ ਦੇ ਸਾਥੀ ਨੂੰ ਫੜ੍ਹਨ ਲਈ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਹਾਈਟੈੱਕ ਨਾਕੇ ਲਗਾਏ ਗਏ ਹਨ। ਹਰੇਕ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਹੈ। ਖੰਨਾ ਜ਼ਿਲ੍ਹੇ ਨੂੰ ਵੀ ਚਾਰੇ ਪਾਸਿਓ ਨਾਕੇ ਲਾ ਕੇ ਸੀਲ ਕਰ ਦਿੱਤਾ ਗਿਆ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਜ਼ੋਰਾ ਸਿੰਘ ਇੱਕ ਦੁਕਾਨ ਤੋਂ ਮੋਬਾਇਲ ਖ਼ਰੀਦਦਾ ਦੇਖਿਆ ਗਿਆ। ਇਸ ਦੀ ਸੀ. ਸੀ. ਟੀ. ਵੀ. ਪੁਲਸ ਹੱਥ ਲੱਗੀ ਹੈ, ਜੋ ਕਿ ਸਾਰੇ ਜ਼ਿਲ੍ਹਿਆਂ ਨੂੰ ਭੇਜ ਕੇ ਅਲਰਟ ਕਰ ਦਿੱਤਾ ਗਿਆ ਹੈ।