ਭਾਰਤ-ਪਾਕਿਸਤਾਨ ਸਰਹੱਦ ‘ਤੇ ਫਿਰ ਡਿੱਗਿਆ ਡਰੋਨ, ਬਰਾਮਦ ਹੋਈ 10 ਕਰੋੜ ਰੁਪਏ ਦੀ ਹੈਰੋਇਨ

ਅੰਮ੍ਰਿਤਸਰ : ਅੰਮ੍ਰਿਤਸਰ ਦੀ ਬੀ.ਐੱਸ.ਐੱਫ. ਟੀਮ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬੀ.ਓ.ਪੀ. ਰਾਜਾ ਤਾਲ ਅਤੇ ਬੀ.ਓ.ਪੀ. ਅਟਾਰੀ ਇਲਾਕੇ ‘ਚ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ 10 ਕਰੋੜ ਰੁਪਏ ਹੈ।
ਇਸ ਦੇ ਨਾਲ ਇਹ ਵੀ ਸੂਚਨਾ ਮਿਲੀ ਹੈ ਕਿ ਅੰਮ੍ਰਿਤਸਰ ਦੇ ਇੱਕ ਹੋਰ ਬੀ.ਓ.ਪੀ. ਰਾਮ ਤੀਰਥ ਦੇ ਇਲਾਕੇ ‘ਚ ਬੀ.ਐੱਸ.ਐੱਫ਼. ਦੀ ਟੀਮ ਨੇ ਦੋ ਤਸਕਰਾਂ ਨੂੰ 15 ਕਰੋੜ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ।